ਮੌਸਮ ਅਪਡੇਟ: ਅਗਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਠੰਢੀ ਹਨੇਰੀ ਤੇ ਮੀਂਹ ਦੀ ਸੰਭਾਵਨਾ

ਪੰਜਾਬ ਵਿਚ ਆਉਣ ਵਾਲੇ 24 ਘੰਟਿਆਂ ਦੌਰਾਨ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣਗੇ ਅਤੇ ਕਿਤੇ-ਕਿਤੇ ਬੂੰਦਾਬਾਂਦੀ ਹੋਵੇਗੀ । ਜਿਥੇ ਇਕ ਪਾਸੇ ਲੋਕਾਂ ਨੂੰ ਹਲਕੀ ਵਰਖਾ ਹੋਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੇਗੀ ਉਥੇ ਹੀ ਨਰਮਾ ਕਿਸਾਨਾਂ ਲਈ ਬੁਰੀ ਖ਼ਬਰ ਹੈ,

ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸ਼ਨੀਵਾਰ ਦੀ ਸ਼ਾਮ ਤੱਕ ਕਈ ਥਾਈਂ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਆਉਣ ਵਾਲੇ 12 ਤੋਂ 24 ਘੰਟਿਆਂ ਦੌਰਾਨ ਪੰਜਾਬ ਦੇ ਅਨੇਕਾਂ ਥਾਈਂ ਗਰਜ ਤੇ ਤੇਜ਼ ਠੰਢੀਆਂ ਹਵਾਂਵਾਂ ਹਲਕੀ/ਦਰਮਿਆਨੀ ਬਰਸਾਤ ਪਹੁੰਚ ਰਹੀ ਹੈ। ਕਈ ਜਿਲਿਆਂ ਚ ਮਾਨਸੂਨ ਵਾਂਗ ਝੜੀ ਦੀ ਉਮੀਦ ਹੈ। ਮੌਸਮ ਠੰਢਾ ਰਹੇਗਾ। 18 ਮਈ ਤੋਂ ਕਾਰਵਾਈਆਂ ਚ ਕਮੀ ਆਵੇਗੀ।

ਮੋਗਾ-ਫ਼ਰੀਦਕੋਟ, ਫ਼ਿਰੋਜ਼ਪੁਰ, ਪੱਛਮੀ ਲੁਧਿਆਣਾ, ਜ਼ੀਰਾ, ਪੱਟੀ ਅਗਲੇ ਕੁਝ ਮਿੰਟਾਂ ਤੇ 2-3 ਘੰਟਿਆਂ ਦਰਮਿਆਨ ਠੰਡੀ ਨੇਰੀ ਨਾਲ ਬਾਰਿਸ਼ ਪੁੱਜ ਰਹੀ ਹੈ ਮੁਕਤਸਰ ਚ ਵੀ ਕਿਤੇ ਕਿਤੇ ਗਰਜ-ਚਮਕ ਜਲਦ। ਬਠਿੰਡਾ ਚ ਸਵੇਰ ਤੋਂ ਕਾਰਵਾਈ ਜਾਰੀ ਹੈ। ਅਤੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਇਹਨਾਂ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੇ ਨਾਲ ਨਾਲ ਗੜ੍ਹੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ।

ਪਿਛਲੇ 24 ਘੰਟਿਆਂ ਦੌਰਾਨ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੌਸਮ ਕਈ ਥਾਵਾਂ ‘ਤੇ ਖਰਾਬ ਰਿਹਾ, ਜਿਸ ਕਾਰਨ ਤਾਪਮਾਨ ਵਿਚ 3 ਤੋਂ 7 ਡਿਗਰੀ ਤੱਕ ਕਮੀ ਹੋ ਗਈ।ਚੰਡੀਗੜ੍ਹ ਵਿਚ ਬੁੱਧਵਾਰ ਹਲਕੀ ਤੋਂ ਦਰਮਿਆਨੀ ਵਰਖਾ ਹੋਈ।

ਜਾਰੀ ਕੀਤਾ: 10:00am, 17 ਮਈ, 2019
[ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ ]

Leave a Reply

Your email address will not be published. Required fields are marked *