ਹੁਣ ਬਿਨਾਂ ਕਿਸੇ ਡਰ ਤੋਂ ਲਾਓ ਝੋਨਾ, ਇਸ ਤਕਨੀਕ ਨਾਲ ਹੋਵੇਗੀ 40% ਪਾਣੀ ਦੀ ਬੱਚਤ

ਮੋਗਾ ਦੇ ਪਿੰਡ ਤਲਵੰਡੀ ਭੁੰਗੇਰੀਆਂ ਦੇ ਕਿਸਾਨ ਬਲਦੇਵ ਸਿੰਘ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜੇਕਰ ਸਾਰੇ ਕਿਸਾਨ ਇਸ ਤੋਂ ਸੇਧ ਲੈਣ ਤਾਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਕਿਸਾਨ ਦੁਆਰਾ ਅਪਨਾਈ ਇਸ ਤਕਨੀਕ ਨਾਲ 40% ਪਾਣੀ ਦੀ ਬੱਚਤ ਹੋਵੇਗੀ ,

ਦਰਅਸਲ ਕਿਸਾਨ ਬਲਦੇਵ ਸਿੰਧ ਨੇ ਰਿਵਾਇਤੀ ਕੱਦੂ ਕਰਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕੀਤੀ ਹੈ ।ਕਿਸਾਨ ਨੇ ਖੁਦ ਤਜ਼ਰਬੇ ਲਈ ਟਿਊਬਵੈੱਲ ਉੱਤੇ ਪਾਣੀ ਦਾ ਮੀਟਰ ਵੀ ਲਾਇਆ।

ਇਸ ਤੋਂ ਵੀ ਸਾਬਤ ਹੋਇਆ ਕਿ 40 ਫ਼ੀਸਦੀ ਬਚਤ ਹੋਈ। ਕਿਸਾਨ ਨੇ ਦੱਸਿਆ ਕਿ 10 ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਤਜਰਬੇ ਵਜੋਂ ਕੀਤੀ ਜਿਸ ਵਿੱਚ ਕੁਝ ਮੁਸ਼ਕਲਾਂ ਵੀ ਆਈਆਂ।ਉਨ੍ਹਾਂ ਦੱਸਿਆ ਕਿ ਉਸ ਮਗਰੋਂ ਝੋਨੇ ਦੀ ਸਿੱਧੀ ਬਿਜਾਈ ਲਈ ਉਨ੍ਹਾਂ ਡਰਿੱਲ ਮਸ਼ੀਨ ਖਰੀਦ ਕੇ ਉਸ ਨਾਲ ਝੋਨੇ ਦੀ ਬਿਜਾਈ ਕੀਤੀ।

ਹੁਣ ਉਹ 25 ਏਕੜ ਤੋਂ ਵੱਧ ਜ਼ਮੀਨ ’ਤੇ ਸਿੱਧੀ ਬਿਜਾਈ ਨਾਲ ਝੋਨੇ ਦੀ ਪੈਦਾਵਾਰ ਕਰ ਰਿਹਾ ਹੈ। ਇਸ ਨਾਲ ਸਿਰਫ ਪਾਣੀ ਦੀ ਹੀ ਬੱਚਤ ਨਹੀ ਹੁੰਦੀ ਸਗੋਂ ਉਪਜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਪਿੰਡ ’ਚ ਕਿਸਾਨ ਬਲਦੇਵ ਸਿੰਘ ਤੇ ਹੋਰ ਕਿਸਾਨਾਂ ਨੇ 150 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ।

ਖੇਤੀ ਵਿਗਿਆਨੀ ਨੇ ਦੱਸਿਆ ਕਿ ਬਲਦੇਵ ਸਿੰਘ ਸੂਬੇ ਦਾ ਪਹਿਲਾ ਕਿਸਾਨ ਹੈ ਜਿਸ ਨੇ ਟਿਊਬਵੈਲ ’ਤੇ ਪਾਣੀ ਦਾ ਮੀਟਰ ਲਾਇਆ ਹੈ ਤਾਂ ਕਿ ਇਸ ਤਕਨੀਕ ਨਾਲ ਇਹ ਪਤਾ ਲੱਗ ਸਕੇ ਕਿ ਕਿੰਨਾ ਪਾਣੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕੱਦੂ ਕਰਕੇ ਬੀਜੇ ਗਏ ਝੋਨੇ ਨੂੰ 4 ਤੋਂ 5 ਦਿਨਾਂ ਬਾਅਦ ਸਿੰਚਾਈ ਦੀ ਲੋੜ ਪੈਂਦੀ ਹੈ, ਉੱਥੇ ਹੀ ਸਿੱਧੀ ਬਿਜਾਈ ਨਾਲ ਝੋਨੇ ਨੂੰ 7 ਤੋਂ 10 ਦਿਨਾਂ ਬਾਅਦ ਪਾਣੀ ਦੇਣ ਦੀ ਜ਼ਰੂਰਤ ਪੈਦੀ ਹੈ।

Leave a Reply

Your email address will not be published. Required fields are marked *