ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਆਉਣ ਵਾਲੇ 8 ਘੰਟਿਆਂ ਵਿੱਚ ਤਕੜੇ ਮੀਂਹ ਤੇ ਹਨੇਰੀ ਦੀ ਸੰਭਾਵਨਾ,ਕਿਸਾਨ ਰੱਖਣ ਧਿਆਨ

ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ ਅਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ 8 ਘੰਟਿਆਂ ਵਿੱਚ ਤਕੜੇ ਮੀਂਹ ਤੇ ਹਨੇਰੇ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਅਜਨਾਲਾ,ਅੰਮ੍ਰਿਤਸਰ,ਤਰਨਤਾਰਨ,ਸ਼ਾਹਕੋਟ-ਜ਼ੀਰਾ ਤੇ ਜਗਰਾਉਂ ਖੇਤਰ ਗਰਜ-ਚਮਕ ਵਾਲੇ ਬੱਦਲ ਦੀ ਕਤਾਰ ਮੋਟੀ ਕਣੀ ਪਾ ਰਹੀ ਹੈ ਆਉਣ ਵਾਲੇ 15 ਮਿੰਟ ਤੋ 8 ਘੰਟਿਆਂ ਦੌਰਾਨ ਕਾਰਵਾਈ ਤਕੜੀ ਹੋ ਸਕਦੀ ਹੈ।

ਡੇਰਾ ਬਾਬਾ ਨਾਨਕ,ਕਪੂਰਥਲਾ,ਬਟਾਲਾ,ਬਿਆਸ,ਜਲੰਧਰ,ਕਰਤਾਰਪੁਰ,ਆਦਮਪੁਰ,ਫਗਵਾੜਾ,ਫਿਲੌਰ,ਮਹਿਤਾ ਚੌਂਕ, ਹੁਸ਼ਿਆਰਪੁਰ, ਦਸੂਹਾ, ਗੁਰਦਾਸਪੁਰ, ਪਠਾਨਕੋਟ, ਮੁਕੇਰੀਆਂ, ਲੁਧਿਆਣਾ, ਮਲੇਰਕੋਟਲਾ, ਨਵਾਂਸ਼ਹਿਰ, ਅਨੰਦਪੁਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ,

ਇਹਨਾਂ ਤੋ ਬਿਨਾ ਫਾਜ਼ਿਲਕਾ – ਅਬੋਹਰ, ਮਲੋਟ, ਹਨੂੰਮਾਨਗੜ, ਸਿਰਸਾ, ਬਠਿੰਡਾ-ਸਰਦੂਲਗੜ ਹਨੇਰੀ ਤੇ ਗਰਜ ਚਮਕ ਨਾਲ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅੱਜ ਦੁਪਿਹਰ ਬਾਅਦ ਤੋਂ ਟੁੱਟਵੇ ਖੇਤਰਾਂ ਚ ਬਣ ਰਹੇ ਗਰਜ ਵਾਲੇ ਬੱਦਲ ਬਹੁਤੇ ਖੇਤਰਾਂ ਚ ਫੈਲ ਚੁੱਕੇ ਹਨ, ਅਤੇ ਫਿਰੋਜਪੁਰ ਫਰੀਦਕੋਟ ਮੁਕਤਸਰ,ਫਾਜਿਲਕਾ ,ਮੋਗਾ,ਬਰਨਾਲਾ ਦੇ ਕਈ ਖੇਤਰਾਂ ਚ ਤੇਜ ਹਵਾਵਾ ਨਾਲ ਮੀਂਹ ਅਤੇ ਕਿਤੇ- ਕਿਤੇ ਗੜੇਮਾਰੀ ਵੀ ਜਾਰੀ ਹੈ,

ਆਉਦੇ ਕੁਝ ਘੰਟਿਆਂ ਦਰਮਿਆਨ ਪੰਜਾਬ ਦੇ ਪਟਿਆਲਾ,ਸੰਗਰੂਰ ਲੁਧਿਆਣਾ ,ਮਾਨਸਾ,ਤਲਵੰਡੀ ਸਾਬੋ ਫਤਿਹਗੜ ਸਾਹਿਬ ਅਨੰਦਪੁਰ ਸਾਹਿਬ, ਚੰਡੀਗੜ 80-90kmph ਰਫਤਾਰ ਦੀ ਤੇਜ ਹਨੇਰੀ ਜਲਦ ਪਹੁੰਚ ਸਕਦੀ ਹੈ, ਜੇ ਬੱਦਲ ਦੀ ਮਜਬੂਤੀ ਬਰਕਰਾਰ ਰਹੀ ਤਾਂ ਇਨਾਂ ਇਲਾਕਿਆਂ ਚ ਕਿਤੇ ਕਿਤੇ ਵੀ ਤੇਜ ਫੁਹਾਰਾਂ ਤੋਂ ਇਨਕਾਰ ਨਹੀ ।

 

ਜਿਨ੍ਹਾਂ ਕਿਸਾਨਾਂ ਨੇ ਹਾਲੇ ਤੱਕ ਆਪਣੀਆਂ ਫਸਲਾਂ ਨਹੀਂ ਸੰਭਾਲੀਆਂ ਹੋਈਆਂ ਹਨ ਉਹ ਮੌਸਮ ਨੂੰ ਦੇਖਦੇ ਹੋਏ ਜ਼ਰੂਰ ਸੰਭਾਲ ਲੈਣ ਕਿਉਂਕਿ ਅਗਲੇ 8 ਘੰਟਿਆਂ ਦੌਰਾਨ ਕਿਸੇ ਸਮੇ ਵੀ ਹਨ੍ਹੇਰੀ ਦੇ ਨਾਲ ਨਾਲ ਮੀਂਹ ਪੈ ਸਕਦਾ ਹੈ ਜਿਸ ਨਾਲ ਕਣਕ ਦਾ ਨੁਕਸਾਨ ਹੋ ਸਕਦਾ ਹੈ।

ਮਾਝੇ ਚ ਮੌਜੂਦਾ ਕਾਰਵਾਈ ਗੁਜ਼ਰ ਜਾਣ ਬਾਅਦ ਲਹਿੰਦੇ ਵੱਲੋ ਬਾਰਡਰ ਦੇ ਕੁਝ ਖੇਤਰਾਂ ਚ ਦੂਜੀ ਵਾਰ ਫਿਰ ਹਲਚਲ ਹੋ ਸਕਦੀ ਹੈ।17-18 ਤਰੀਕ ਤੁਕ ਰੁਕ ਰੁਕ ਕਾਰਵਾਈਆਂ ਜਾਰੀ ਰਹਿਣ ਦੀ ਉਮੀਦ ਹੈ ਆਗਾਮੀ 7-8 ਦਿਨ ਲੂ ਵੀ ਨਦਾਰਤ ਰਹੇਗੀ।

[ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ]
ਜਾਰੀ ਕੀਤਾ 5:15Pm 13ਮਈ

Leave a Reply

Your email address will not be published. Required fields are marked *