ਮੁੰਡਾ ਮਾਰਕੇ ਲਾਸ਼ ਗਾਇਬ ਕਰਨ ਦੇ ਮਾਮਲੇ ਚ ਆਇਆ ਵੱਡਾ ਮੋੜ, ਡੀਐੱਸਪੀ ਨੇ ਦੱਸੀ ਸਾਰੀ ਸੱਚਾਈ, ਦੇਖੋ ਵੀਡੀਓ

ਫ਼ਰੀਦਕੋਟ ਦੇ ਪਿੰਡ ਰੱਤੀ ਰੋੜੀ ਤੋਂ ਸੀਆਈਏ ਇੰਚਾਰਜ ਨਰਿੰਦਰ ਸਿੰਘ ਦੁਆਰਾ ਰਛਪਾਲ ਸਿੰਘ ਨਾਮ ਦਾ ਲੜਕਾ ਚੁੱਕ ਲਿਆ ਗਿਆ ਸੀ। ਜੋ ਉਸ ਤੋਂ ਬਾਅਦ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਹਵਾਲਾਤ ਅੰਦਰ ਹੀ ਖ਼ੁਦਕੁਸ਼ੀ ਕਰ ਲਈ ਅਤੇ ਉਸ ਦੀ ਲਾਸ਼ ਨਰਿੰਦਰ ਸਿੰਘ ਐਸਐਚਓ ਨੇ ਖੁਰਦ ਬੁਰਦ ਕਰ ਦਿੱਤੀ ਹੈ।

ਇਸ ਤੋਂ ਬਾਅਦ ਨਰਿੰਦਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਸੀ। ਹੁਣ ਪੁਲਸ ਨੇ ਦੱਸਿਆ ਹੈ ਕਿ ਪੁਲਸ ਅਫਸਰਾਂ ਨੇ ਜਾਂਚ ਕਰਕੇ ਪਤਾ ਲਗਾਇਆ ਹੈ ਕਿ ਲੜਕੇ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਵਿੱਚ ਨਰਿੰਦਰ ਸਿੰਘ ਦੇ ਨਾਲ ਸੁਖਵਿੰਦਰ ਅਤੇ ਦਰਸ਼ਨ ਸਿੰਘ ਨਾਮ ਦੇ ਦੋ ਮੁਲਾਜ਼ਮ ਵੀ ਸ਼ਾਮਲ ਸਨ।

ਪੁਲਿਸ ਨੇ ਇਨ੍ਹਾਂ ਦੋਹਾਂ ਤੇ ਪਰਚਾ ਕਰਕੇ ਇਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਤੋਂ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਰਛਪਾਲ ਸਿੰਘ ਦੀ ਲਾਸ਼ ਨੂੰ ਇਨ੍ਹਾਂ ਨੇ ਨਹਿਰ ਵਿੱਚ ਸੁੱਟ ਦਿੱਤਾ ਸੀ। ਇਸ ਕਰਕੇ ਨਹਿਰ ਤੇ ਲਾਸ਼ ਦੀ ਖੋਜ ਕਰਨ ਲਈ ਚਾਰ ਪਾਰਟੀਆਂ ਦੀ ਡਿਊਟੀ ਲਗਾਈ ਗਈ ਹੈ।

ਦੋਸ਼ੀਆਂ ਦੇ ਖਿਲਾਫ ਧਾਰਾ 306 ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪਰਿਵਾਰ ਦੇ ਹੱਕ ਵਿੱਚ ਖੜ੍ਹੇ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ। ਲੜਕੇ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

ਕਿਉਂਕਿ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਪਿੰਡ ਦੇ ਕਿਸੇ ਮੋਹਤਬਰ ਬੰਦੇ ਨੂੰ ਇਸ ਦੀ ਜਾਣਕਾਰੀ ਨਹੀਂ ਸੀ।ਲੜਕੇ ਦਾ ਕਤਲ ਕੀਤਾ ਗਿਆ ਹੈ। ਲੜਕੇ ਦੀ ਲਾਸ਼ ਵਾਰਸਾਂ ਨੂੰ ਕਿਉਂ ਨਹੀਂ ਸੌਂਪੀ ਗਈ। ਉਸ ਨੂੰ ਖੁਰਦ ਬੁਰਦ ਕਿਉਂ ਕੀਤਾ ਗਿਆ ਇਹ ਸਭ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਨੇ ਇਸ ਦੀ ਜਾਂਚ ਕਰਨ ਲਈ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਬਿਨਾਂ ਕੱਦੂ ਕੀਤੇ ਇਸ ਨਵੀਂ ਤਕਨੀਕ ਨਾਲ ਝੋਨਾ ਲਾਉਣ ਦੀ ਵਿਧੀ ਰਹੀ ਕਾਮਯਾਬ

 

ਅਗਾਂਹਵਧੂ ਕਿਸਾਨ ਰੁਪਿੰਦਰ ਸਿੰਘ ਪਿੰਡ ਚਾਹਲਾਂ ਨੇ ਵੱਡੇ ਪੱਧਰ ‘ਤੇ ਕਿਸਾਨਾਂ ਵਲੋਂ ਕੱਦੂ ਕਰਕੇ ਝੋਨਾ ਲਾਉਣ ਦੀ ਰਿਵਾਇਤੀ ਰੀਤ ਨੂੰ ਤੋੜਦੇ ਹੋਏ ਬਿਨਾਂ ਕੱਦੂ ਕੀਤੇ ਝੋਨਾ ਲਗਾ ਕੇ ਆਤਮਾ ਸਕੀਮ ਅਧੀਨ ਵੱਡੇ ਪੱਧਰ ‘ਤੇ ਪਾਣੀ ਦੀ ਬੱਚਤ ਕੀਤੀ ਤੇ ਬਾਕੀ ਕਿਸਾਨਾਂ ਮੁਕਾਬਲੇ ਪ੍ਰਤੀ ਏਕੜ ਵੱਧ ਝਾੜ ਵੀ ਲਿਆ |

ਕਿਸਾਨ ਦੀ ਸਫ਼ਲਤਾ ਦੇਖਣ ਲਈ ਆਤਮਾ ਦੀ ਟੀਮ ਤੇ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਤੇ ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਵਿਸ਼ੇਸ਼ ਤੌਰ ‘ਤੇ ਪਹੁੰਚੇ | ਇਸ ਮੌਕੇ ਕਿਸਾਨ ਨੇ ਦੱਸਿਆ ਕਿ ਇਸ ਤਕਨੀਕ ਦੁਆਰਾ ਜਿੱਥੇ ਕੱਦੂ ਕਰਨ ਦਾ ਸਮਾਂ ਤੇ ਪਾਣੀ ਬਚਦਾ ਹੈ, ਉੱਥੇ ਨਾਲ ਹੀ ਇਸ ਤਕਨੀਕ ਦੁਆਰਾ ਲਾਈ ਝੋਨੇ ਦੀ ਫ਼ਸਲ 10 ਤੋਂ 15 ਦਿਨ ਪਹਿਲਾਂ ਪੱਕਦੀ ਹੈ |

ਇਸ ਮੌਕੇ ਡਾ. ਦਲੇਰ ਸਿੰਘ ਜ਼ਿਲ੍ਹਾ ਖੇਤੀ ਸੂਚਨਾ ਅਫ਼ਸਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਤਕਨੀਕ ‘ਦਲੇਰਜ਼ ਰਿਜ ਫਿਊਰੋ ਟੈਕਨੀਕ’ ਇਜ਼ਾਦ ਕੀਤੀ ਸੀ | ਇਸ ਤਰ੍ਹਾਂ ਪਾਣੀ ਦੀ 40 ਫ਼ੀਸਦੀ ਤੋਂ ਵੱਧ ਬੱਚਤ ਕੀਤੀ ਜਾ ਸਕਦੀ ਹੈ | ਇਸ ਸਬੰਧੀ ਜਸਪ੍ਰੀਤ ਸਿੰਘ ਖੇੜਾ ਪ੍ਰਾਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਪ੍ਰਦਰਸ਼ਨੀਆਂ ਬਲਾਕ ਸਮਰਾਲਾ ਵਿਖੇ ਪੀ.ਆਰ.-121 ਅਤੇ 126 ਦੀਆਂ ਲਗਾਈਆਂ ਗਈਆਂ ਹਨ |

ਇਸ ਤਕਨੀਕ ਅਨੁਸਾਰ ਵੱਟਾਂ ਦੇ ਵਿਚਲੇ ਹਿੱਸਿਆਂ ਵਿਚ ਹੀ ਪਾਣੀ ਲਗਾਇਆ ਜਾਂਦਾ ਹੈ | ਪਹਿਲੇ 15 ਦਿਨਾਂ ਦੌਰਾਨ ਸਿਰਫ਼ ਵੱਟਾਂ ਦੇ ਹੇਠਲੇ ਹਿੱਸਿਆਂ ਨੂੰ ਹੀ ਜ਼ਿਆਦਾ ਗਿੱਲਾ ਰੱਖਿਆ ਜਾਂਦਾ ਹੈ ਤੇ ਅਗਲੇ 15 ਦਿਨਾਂ ਦੌਰਾਨ ਚੌਥੇ ਤੋਂ ਪੰਜਵੇਂ ਦਿਨ ਤੇ ਇਸ ਉਪਰੰਤ ਬਾਰਿਸ਼ ਦੀ ਮਾਤਰਾ ਨੂੰ ਦੇਖਦੇ ਹੋਏ ਛੇ-ਸੱਤ ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ |

ਇਸ ਮੌਕੇ ਪੰਨੂੰ ਨੇ ਕਿਹਾ ਕਿ ਵੱਟਾਂ ‘ਤੇ ਝੋਨਾ ਲਾਉਣ ਦੀ ਇਹ ਵਿਧੀ ਸਫਲ ਹੈ ਤੇ ਇਸ ਤਰ੍ਹਾਂ ਰਵਾਇਤੀ ਤਰੀਕੇ ਨਾਲ ਕੱਦੂ ਕਰਨ ਦੀ ਵਿਧੀ ਰਾਹੀਂ ਲਗਾਏ ਝੋਨੇ ਉੱਪਰ ਪਾਣੀ ਦੀ ਕੱੁਲ 40-50 ਫ਼ੀਸਦੀ ਤੱਕ ਬੱਚਤ ਕੀਤੀ ਜਾ ਸਕਦੀ ਹੈ |

ਉਨ੍ਹਾਂ ਪੀ. ਆਰ.126 ਦੀ ਕਟਾਈ ‘ਤੇ ਪ੍ਰਤੀ 25 ਸੁਕੇਅਰ ਮੀਟਰ 22.10 ਕਿੱਲੋ ਝਾੜ (ਪ੍ਰਤੀ ਏਕੜ 35.36 ਕੁਇੰਟਲ ਪ੍ਰਤੀ ਏਕੜ) ਮਿਲਣ ਦੀ ਵੀ ਪ੍ਰਸੰਸਾ ਕੀਤੀ | ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਵਲੋਂ ਵੀ ਵੱਖ-ਵੱਖ ਵਿਭਾਗਾਂ ਦੇ ਨੌਜਵਾਨ ਸਾਇੰਸਦਾਨਾਂ ਦੀ ਟੀਮ ਨਾਲ ਇਸ ਤਜ਼ਰਬੇ ਦਾ ਨਿਰੀਖਣ ਕੀਤਾ ਗਿਆ |

ਸਾਰਾ ਭਾਰਤ ਇੱਕ ਪਾਸੇ, ਪੰਜਾਬ ਦਾ ਸੰਗਰੂਰ ਜ਼ਿਲ੍ਹਾ ਇੱਕ ਪਾਸੇ…

ਅੱਜ ਜਦੋਂ ਸਾਰੇ ਭਾਰਤ ਵਿੱਚ ਬੀਜੇਪੀ ਦੀ ਸ਼ਾਨਦਾਰ ਜਿੱਤ ਕਾਰਨ ਮੋਦੀ ਮੋਦੀ ਹੋ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਅਕਾਲੀ ਭਾਜਪਾ ਤੋਂ ਹੱਟ ਕਾਂਗਰਸ ਦੀ ਬੱਲੇ ਬੱਲ਼ੇ ਹੋ ਰਹੀ ਹੈ। ਪਰ ਭਾਰਤ ਤੇ ਪੰਜਾਬ ਤੋਂ ਹੱਟ ਕੇ ਸੰਗਰੂਰ ਹਲਕੇ ਦੇ ਲੋਕਾਂ ਨੇ ਇੱਕ ਪਾਸੇ ਦਾ ਫੈਸਲਾ ਕੀਤਾ ਹੈ।

ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੱਡੇ ਫਰਕ ਨਾਲ ਜਿੱਤਿਆ ਹੈ।ਲੋਕ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਭਗਵੰਤ ਮਾਨ ਕਰੀਬ 1 ਲੱਖ ਵੋਟਾਂ ਨਾਲ ਜਿੱਤੇ ਹਨ।

ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੂਜੇ ਨੰਬਰ ਅਤੇ ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਢੀਂਡਸਾ ਤੀਜੇ ਨਬੰਰ ਰਹੇ, ਜਦਕਿ ਪੀ. ਡੀ. ਏ. ਉਮੀਦਵਾਰ ਜੱਸੀ ਜਸਰਾਜ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

ਦੱਸ ਦੇਈਏ ਕਿ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਜਨਤਾ ਨੇ ਸੰਗਰੂਰ ਤੋਂ ਨਵੀਂ ਪਾਰਟੀ ਦੇ ਨਵੇਂ ਚਿਹਰੇ ਭਗਵੰਤ ਮਾਨ ਨੂੰ ਚੁਣ ਕੇ ਲੋਕ ਸਭਾ ਵਿਚ ਭੇਜਿਆ ਸੀ। 16 ਵੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਦੇ ਸਿਆਸੀ ਮੈਦਾਨ ‘ਚ

ਭਗਵੰਤ ਮਾਨ ਨੇ ਦਿੱਗਜ ਨੇਤਾਵਾਂ ਨੂੰ ਬੁਰੀ ਤਰਾਂ ਪਛਾੜਦੇ ਹੋਏ ਹਲਕੇ ਦੀਆਂ ਕੁੱਲ ਵੋਟਾਂ ਚੋਂ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ।ਭਗਵੰਤ ਮਾਨ ਨੂੰ 533237, ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 321516 ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 181410 ਵੋਟਾਂ ਪਈਆਂ।

ਬਠਿੰਡਾ ਤੋਂ ਆ ਰਹੀ ਹੈ ਸੁਖਪਾਲ ਖਹਿਰਾ ਵਾਸਤੇ ਬਹੁਤ ਬੁਰੀ ਖਬਰ

ਪੂਰੇ ਦੇਸ਼ ਵਿਚ ਲੋਕ ਸਭ ਸੀਟਾਂ ਲਈ 19 ਮਈ ਨੂੰ ਆਖਰੀ ਗੇੜ ਦੀਆਂ ਚੋਣਾਂ ਹੋਈਆਂ ਅਤੇ ਅੱਜ ਯਾਨੀ ਕਿ 23 ਮਈ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜਿਆਂ ਦਾ ਐਲਾਨ ਹੋਣਾ ਹੈ, ਪੰਜਾਬ ਵਿੱਚ ਹੁਣ ਤੱਕ ਦੇ ਰੁਝਾਨ ਨੂੰ ਦੇਖਦੇ ਹੋਏ ਪੂਰੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ।

ਉਧਰ ਪੰਜਾਬ ਦੀਆਂ ਹਾਟ ਸੀਟਾਂ ਵਿਚੋਂ ਇੱਕ ਬਠਿੰਡਾ ਲੋਕ ਸਭਾ ਚੋਣਾਂ ਦੀ ਹਾਟ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿੱਚ ਵੀ ਪੂਰਾ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ।

ਬਠਿੰਡਾ ਤੋਂ ਹੀ ਚੋਣ ਮੈਦਾਨ ਵਿਚ ਨਿੱਤਰੇ ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖੈਹਿਰਾ, ਜੋ ਪੰਜਾਬ ਵਿਚ ਚੌਥੇ ਧੜੇ ਦੀ ਅਗਵਾਈ ਕਰ ਰਹੇ ਸਨ, ਦੀ ਜਮਾਨਤ ਜ਼ਬਤ ਹੋਣ ਦਾ ਖਦਸ਼ਾ ਹੈ। ਅਸੀਂ ਦੱਸ ਦਇਏ ਕਿ ਬਠਿੰਡਾ ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਸਵੇਰੇ 9 ਵਜੇ ਤਕ ਸੁਖਪਾਲ ਸਿੰਘ ਖੈਹਿਰਾ ਨੂੰ ਸਿਰਫ 2007 ਵੋਟਾਂ ਹੀ ਮਿਲੀਆਂ ਹਨ।

ਜਦਕਿ ਇਸੇ ਸਮੇਂ ਦੌਰਾਨ ਹੀ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 24856 ਅਤੇ ਹਰਸਿਮਰਤ ਕੌਰ ਬਾਦਲ ਨੂੰ 25131 ਵੋਟਾਂ ਮਿਲਿਆਂ ਸਨ।ਇਥੇ ਹੀ ਵੀ ਦੱਸਦਇਏ ਕਿ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਨੂੰ ਆਪਣੀ ਜਮਾਨਤ ਜਬਤ ਹੋਣ ਤੋਂ ਬਚਾਉਣ ਲਈ ਕਰੀਬ 17 ਫੀਸਦੀ ਵੋਟਾਂ ਦੀ ਲੋੜ ਹੁੰਦੀ ਹੈ।

ਕੀ ਹੁਣ 24 ਨੂੰ ਆਉਣਗੇ ਚੋਣ ਨਤੀਜੇ? ਕੱਲ੍ਹ ਇਸ ਕਾਰਨ ਹੋ ਸਕਦੀ ਹੈ ਦੇਰੀ

ਲੋਕਸਭਾ ਚੋਣਾਂ ਦੇ ਤਹਿਤ ਦੇਸ਼ ਭਰ ਵਿੱਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਪਹਿਲੀ ਵਾਰ ਈਵੀਐਮ ਗਿਣਤੀ ਦੇ ਨਾਲ ਪਰਚੀਆਂ ( ਵੀਵੀਪੈਟ ) ਦਾ ਮਿਲਾਨ ਕੀਤੇ ਜਾਣ ਦੇ ਕਾਰਨ ਨਤੀਜੇ ਵਿੱਚ ਕਾਫ਼ੀ ਦੇਰ ਹੋਣ ਦੀ ਸੰਭਾਵਨਾ ਹੈ।

ਇਹ ਦੇਰੀ ਥੋੜੀ ਵੀ ਲੰਬੀ ਹੋਈ ਤਾਂ ਅਜਿਹੀ ਸੰਭਾਵਨਾ ਹੈ ਕਿ ਵੀਰਵਾਰ ਦੇਰ ਰਾਤ ਸਾਰੀਆਂ 542 ਸੀਟਾਂ ਉੱਤੇ ਗਿਣਤੀ ਪੂਰੀ ਨਾ ਹੋ ਸਕੇ। ਜੇਕਰ ਨਤੀਜਿਆਂ ਦੀ ਪੂਰੀ ਤਸਵੀਰ ਸਾਫ਼ ਹੁੰਦੇ-ਹੁੰਦੇ ਰਾਤ 12 ਪਾਰ ਹੋ ਜਾਵੇ ਤਾਂ ਨਤੀਜੇ 23 ਮਈ ਨੂੰ ਨਹੀਂ ਸਗੋਂ 24 ਮਈ ਨੂੰ ਆਉਣਗੇ।

542 ਸੀਟਾਂ ਉੱਤੇ 8,000 ਤੋਂ ਜਿਆਦਾ ਉਮੀਦਵਾਰ ਚੋਣ ਲੜ ਰਹੇ ਹਨ। 90.99 ਕਰੋੜ ਵੋਟਰਾਂ ਵਿੱਚੋਂ ਲਗਭਗ 67.11 ਫ਼ੀਸਦੀ ਲੋਕਾਂ ਨੇ ਆਪਣੇ ਅਧਿਕਾਰ ਦਾ ਪ੍ਰਯੋਗ ਕੀਤਾ ਹੈ। ਭਾਰਤੀ ਸੰਸਦੀ ਚੋਣਾਂ ਵਿੱਚ ਇਹ ਸਭਤੋਂ ਜਿਆਦਾ ਮਤਦਾਨ ਹੈ।

ਲੋਕਸਭਾ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਤੀਜਿਆਂ ਦਾ ਮਿਲਾਨ ਪੇਪਰ ਟਰੇਲ ਮਸ਼ੀਨਾਂ ਵਿਚੋਂ ਨਿਕਲਣ ਵਾਲੀਆਂ ਪਰਚੀਆਂ ਨਾਲ ਕੀਤਾ ਜਾਵੇਗਾ। ਇਹ ਮਿਲਾਨ ਪ੍ਰਤੀ ਵਿਧਾਨਸਭਾ ਖੇਤਰ ਵਿੱਚ ਪੰਜ ਮਤਦਾਨ ਕੇਂਦਰਾਂ ਵਿੱਚ ਹੋਵੇਗਾ ।

ਇਸ ਤਰ੍ਹਾਂ ਸਮਝੋ ਗਿਣਤੀ ਵਿੱਚ ਲੱਗਣ ਵਾਲੇ ਸਮੇ ਦਾ ਹਿਸਾਬ

ਇੱਕ ਵਿਧਾਨਸਭਾ ਵਿੱਚ ਪੰਜ ਬੂਥਾਂ ਉੱਤੇ ਵੀਵੀਪੈਟ ਦਾ ਪਰਚੀ ਨਾਲ ਮਿਲਾਨ ਕੀਤਾ ਜਾਣਾ ਹੈ। ਆਮ ਤੌਰ ਤੇ ਇੱਕ ਲੋਕਸਭਾ ਸੀਟ ਵਿੱਚ ਪੰਜ ਤੋਂ ਛੇ ਵਿਧਾਨਸਭਾ ਸੀਟਾਂ ਹੁੰਦੀਆਂ ਹਨ। ਤਾਂ ਇੱਕ ਲੋਕਸਭਾ ਸੀਟ ਉੱਤੇ ਘੱਟ ਤੋਂ ਘੱਟ 30 ਤੋਂ 35 ਬੂਥਾਂ ਦੇ ਈਵੀਐਮ ਅਤੇ ਵੀਵੀਪੈਟ ਦਾ ਮਿਲਾਨ ਕਰਾਇਆ ਜਾਵੇਗਾ।

ਇਸ ਆਧਾਰ ਉੱਤੇ ਵੇਖਿਆ ਜਾਵੇ ਤਾਂ 542 ਲੋਕਸਭਾ ਸੀਟਾਂ ਉੱਤੇ 16 ਤੋਂ 19 ਹਜਾਰ ਬੂਥਾਂ ਦੇ ਈਵੀਐਮ ਅਤੇ ਵੀਵੀਪੈਟ ਦਾ ਮਿਲਾਨ ਕਰਾਇਆ ਜਾਵੇਗਾ। ਹਰ ਵਿਧਾਨਸਭਾ ਖੇਤਰ ਵਿੱਚ ਪੰਜ-ਪੰਜ ਵੀਵੀਪੈਟ ਦੀਆਂ ਪਰਚੀਆਂ ਨਾਲ ਅੰਕੜਿਆਂ ਦਾ ਮਿਲਾਨ ਹੋਵੇਗਾ, ਇਸ ਵਿੱਚ ਚਾਰ ਘੰਟੇ ਤੋਂ ਜਿਆਦਾ ਦਾ ਸਮਾਂ ਲੱਗੇਗਾ।

ਮੌਸਮ ਵਿਭਾਗ ਵੱਲੋਂ ਚਿਤਾਵਨੀ ਆਉਣ ਵਾਲੇ ਇਨ੍ਹਾਂ ਦਿਨਾਂ ਵਿਚ ਦੁਬਾਰਾ ਫੇਰ ਹੋਵੇਗੀ ਬਰਸਾਤ

ਨਵਾਂ ਵੈਸਟਰਨ ਡਿਸਟਰਬੈਂਸ ਕੱਲ ਤੋਂ ਪੰਜਾਬ ਸਮੇਤ ਉੱਤਰ ਭਾਰਤ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਜਿਸ ਦੇ ਛਿੱਟੇ ਵਜੋ ਆਉਦੇ 2-3 ਦਿਨ ਪੰਜਾਬ ਦੇ ਵੀ ਦੋ-ਚਾਰ ਖੇਤਰਾਂ ਚ’ ਦੁਪਿਹਰ ਬਾਅਦ ਗਰਜ ਵਾਲੇ ਬੱਦਲ ਬਣਨ ਨਾਲ ਹਲਕਾ/ਦਰਮਿਆਨਾ ਮੀਂਹ ਦਰਜ ਹੋ ਸਕਦਾ ਹੈ ,ਅਤੇ ਕਈ ਖੇਤਰਾਂ ਚ ਧੂੜ-ਭਰੀ ਹਨੇਰੀ ਚੱਲਣ ਦੀ ਵੀ ਉਮੀਦ ਹੈ,ਜਦ ਕਿ ਮੀਂਹ ਸਿਰਫ ਥੋੜੀਆਂ ਥਾਵਾਂ ਤੱਕ ਹੀ ਸੀਮਤ ਰਵੇਗਾ,ਜਿਸ ਕਾਰਨ ਕੁਝ ਖੇਤਰ ਸੁੱਕੀ ਹਨੇਰੀ ਨਾਲ ਖੁਸਕ ਮੌਸਮ ਹੇਠ ਰਹਿਣਗੇ।

ਕੱਲ ਪੰਜਾਬ ਦੇ ਇੱਕ-ਦੋ ਖੇਤਰਾਂ ਚ ਗਰਜ ਵਾਲੇ ਬੱਦਲ ਬਣਨ ਨਾਲ ਧੂੜ ਹਨੇਰੀ ਦੇ ਇੱਕ ਹੋਰ ਦੌਰ ਦੀ ਸੁਰੂਆਤ ਹੋਵੇਗੀ,23ਮਈ ਤੋਂ ਮੀਹ ਅਤੇ ਧੂੜ ਨੇਰੀਆਂ ਦੇ ਦੌਰ ਚ ਹਲਕਾ ਵਾਧਾ ਹੋਣ ਦੀ ਉਮੀਦ ਹੈ, 23 ਤੋਂ 24 ਮਈ ਵਿਚਕਾਰ ਪੰਜਾਬ ਦੇ ਕੁਝ ਖੇਤਰਾਂ ਚ ਹਲਕੇ ਦਰਮਿਆਨੇ ਮੀਂਹ ਤੇ ਤੇਜ ਹਨੇਰੀ ਦਾ ਅਸਰ ਵੇਖਿਆ ਜਾਵੇਗਾ ,ਪ੍ਰੀ-ਮੌਨਸੂਨ ਸੀਜਣ ਹੋਣ ਕਾਰਨ ਜਿਆਦਾਤਰ ਹੱਲਚੱਲ ਦੁਪਿਹਰ ਬਾਅਦ ਜਾਂ ਸ਼ਾਮ ਸ਼ਮੇ ਵੇਖਣ ਨੂੰ ਮਿਲੇਗੀ

23-24ਮਈ ਮੌਸਮ ਹੱਲ ਚੱਲ ਵਿੱਚ ਹਲਕਾ ਵਾਧਾ ਹੋਣ ਨਾਲ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਦੀ ਸਭਾਵਨਾ ਹੈ,25 ਮਈ ਤੋਂ ਬਾਅਦ ਤਾਪਮਾਨ ਤੇਜੀ ਨਾਲ ਵੱਧਣ ਦੀ ਉਮੀਦ ਹੈ ।ਇਸ ਦੌਰਾਨ ਬਹੁਤੇ ਸੂਬੇ ਚ ਗਰਜ-ਚਮਕ ਤੇ ਤੇਜ਼ ਹਵਾਂਵਾਂ ਨਾਲ, ਘੱਟ ਸਮੇਂ ਵਾਲੇ ਤੇਜ ਛਰਾਂਟੇ/ਫੁਹਾਰਾਂ ਰਹਿਣ ਦੀ ਵੀ ਉਮੀਦ ਹੈ।

ਮੌਨਸੂਨ_2019 –ਦੱਖਣ-ਪੱਛਮੀ ਮੌਨਸੂਨ ਦੱਖਣ ਬੰਗਾਲ ਦੀ ਖਾੜੀ ਅਤੇ ਅੰਡਮਾਨ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ਚ ਸ਼ਮੇ ਸਿਰ ਦਸਤਕ ਦੇ ਦਿੱਤੀ ਹੈ ਪਰ ਮੌਨਸੂਨੀ ਬੱਦਲਾਂ ਚ ਭਾਰੀ ਕਮੀ ਬਣੀ ਹੋਈ ਹੈ ਅਤੇ ਇਸ ਦੇ ਭਾਰਤ ਕੇਰਲ ਤੱਟ ਤੇ ਪਹੁੰਚਣ ਦੀ ਗਤੀ ਵੀ ਮੱਠੀ ਰਵੇਗੀ,

ਜਿਸ ਨਾਲ ਕੇਰਲ ਵਿੱਚ ਮੌਨਸੂਨ ਤਹਿ ਸ਼ਮੇ 1 ਜੂਨ ਤੋਂ ਕਈ ਦਿਨ ਦੇਰੀ ਨਾਲ 8ਜੂਨ (+/- 2) ਪਹੁੰਚਣ ਦੀ ਉਮੀਦ ਹੈ। ਉੱਥੇ ਹੀ ਭਾਰਤ ਦੀ ਸਰਕਾਰੀ ਮੌਸਮ ਏਜੰਸੀ ਨੇ ਮੌਨਸੂਨ ਦੇ 6ਜੂਨ (+/-4) ਨੂੰ ਭਾਰਤ ਕੇਰਲ ਤੱਟ ਤੇ ਪਹੁੰਚਣ ਦੀ ਉਮੀਦ ਜਤਾਈ ਹੈ।

  • WD Punjab ਮੌਸਮ
    21ਮਈ 2019
    07:41pm

ਵੱਡੀ ਜਿੱਤ ਦੇ ਬਾਵਜੂਦ ਵੀ ਇਸ ਖਬਰ ਨੇ ਚਿੰਤਾ ਵਿੱਚ ਪਾਇਆ ਮੋਦੀ

ਅੱਜ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਮੋਦੀ ਸਰਕਾਰ ਸੱਤਾ ਵਿੱਚ ਵਾਪਸ ਆਉਂਦੀ ਨਜ਼ਰ ਆ ਰਹੀ ਹੈ, ਲੋਕੀ ਨਰਿੰਦਰ ਮੋਦੀ ਨੂੰ ਜਿੱਤ ਦੀਆਂ ਵਧਾਈਆਂ ਵੀ ਦੇਣ ਲੱਗ ਗਏ ਹਨ, ਪਰ ਨਰਿੰਦਰ ਮੋਦੀ ਦੀ ਜਿੱਤ ਦੀ ਖੁਸ਼ੀ ਦੇ ਨਾਲ ਨਾਲ ਆਪਣੇ ਜੱਦੀ ਸੂਬੇ ਗੁਜਰਾਤ ਵਿਚੋਂ ਇੱਕ ਹੋਸ਼ ਉਡਾਉਣ ਵਾਲੀ ਖ਼ਬਰ ਵੀ ਸਾਹਮਣੇ ਆ ਰਹੀ ਹੈ।

ਕੱਲ ਜਾਰੀ ਹੋਏ ਗੁਜਰਾਤ ਦੇ ਸਕੂਲਾਂ ਦੇ ਨਤੀਜਿਆਂ ਵਿੱਚ ਇਸ ਵਾਰ ਕਮਾਲ ਹੀ ਹੋ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੱਦੀ ਸੂਬੇ ਵਿੱਚ ਦੇਖਿਆ ਗਿਆ ਹੈ ਕਿ 10ਵੀਂ ਜਮਾਤ ਦੇ 63 ਸਕੂਲਾਂ ਵਿੱਚ ਇੱਕ ਵੀ ਵਿਦਿਆਰਥੀ ਪਾਸ ਨਹੀਂ ਹੋ ਸਕਿਆ।

ਇਸ ਖਬਰ ਨਾਲ ਸਾਰੇ ਦੇਸ਼ ਚ ਮੋਦੀ ਦਾ ਮਜਾਕ ਉਡਾਇਆ ਜਾ ਰਿਹਾ ਹੈ ਅਤੇ ਲੋਕੀ ਮੋਦੀ ਦੇ ਡਿਜਿਟਲ ਇੰਡੀਆ ਤੇ ਸਵਾਲ ਕਰ ਰਹੇ ਹਨ, ਗੁਜਰਾਤ ਸੈਕੰਡਰੀ ਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ ਦੇ 63 ਸਕੂਲਾਂ ਦੇ ਸਾਰੇ ਹੀ ਵਿਦਿਆਰਥੀ ਫੇਲ੍ਹ ਹੋ ਗਏ। ਸੂਬੇ ਵਿੱਚ ਕੁੱਲ ਪਾਸ ਫੀਸਦ 66.97% ਰਹੀ।

ਗੁਜਰਾਤ ਵਿੱਚ ਕੁੱਲ 8,22,823 ਵਿਦਿਆਰਥੀਆਂ ਨੇ 10ਵੀਂ ਦਾ ਇਮਤਿਹਾਨ ਦਿੱਤਾ ਸੀ, ਜਿਸ ਵਿੱਚੋਂ 5,51,023 ਵਿਦਿਆਰਥੀ ਪਾਸ ਹੋਏ ਅਤੇ 2,71,800‬ ਵਿਦਿਆਰਥੀ ਫੇਲ੍ਹ ਹੋ ਗਏ। ਹਾਲਾਂਕਿ, ਸੂਬੇ ਵਿੱਚ 366 ਸਕੂਲਾਂ ਵਿੱਚ ਨਤੀਜਾ 100% ਵੀ ਰਿਹਾ,

ਪਰ ਦੂਜੇ ਪਾਸੇ ਵੱਡੇ ਪੱਧਰ ‘ਤੇ ਵਿਦਿਆਰਥੀ ਫੇਲ੍ਹ ਵੀ ਹੋਏ ਹਨ। ਅਜਿਹੇ ਵਿੱਚ ਗੁਜਰਾਤ ਦੇ ਹਰ ਤਰ੍ਹਾਂ ਦੇ ਵਿਕਾਸ ਮਾਡਲ ‘ਤੇ ਸਵਾਲ ਉੱਠਣੇ ਸੁਭਾਵਿਕ ਹਨ, ਜਿਸ ਦਾ ਪ੍ਰਚਾਰ ਕਰਕੇ ਨਰੇਂਦਰ ਮੋਦੀ ਨੇ ਕੇਂਦਰ ਵਿੱਚ ਸਰਕਾਰ ਬਣਾਈ ਸੀ।

ਚੋਣ ਨਤੀਜਿਆਂ ਦੇ ਰੁਝਾਨ ਦੇਖ ਇਥੋਂ ਦੇ ਕਾਂਗਰਸ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਤਹਿਤ ਦੇਸ਼ ਪਰ ‘ਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ‘ਚ NDA ਅੱਗੇ ਚੱਲ ਰਹੀ ਹੈ। ਰੁਝਾਨਾਂ ਨੂੰ ਵੇਖ ਕੇ ਵਿਰੋਧੀਆਂ ਦੇ ਦਿਲਾਂ ਦੀਆਂ ਧੜਕਣਾਂ ਵਧਿਆ ਹੋਈਆਂ ਹਨ।

ਇਸਦੇ ਚਲਦੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਰੀ ਮੁਤਾਬਕ ਵੋਟਾਂ ਦੀ ਗਿਣਤੀ ਵਾਲੀ ਜਗ੍ਹਾ ‘ਤੇ ਸੀਹੋਰ(ਮੱਧ ਪ੍ਰਦੇਸ਼ )ਦੇ ਜ਼ਿਲਾ ਕਾਂਗਰਸ ਪ੍ਰਧਾਨ ਰਤਨ ਸਿੰਘ ਠਾਕੁਰ ਨੂੰ ਦਿਲ ਦਾ ਦੌਰਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਨਤੀਜੇ ਦੇਖ ਕੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।

ਉਨ੍ਹਾਂ ਨੂੰ ਐਂਬੂਲੈਂਸ ‘ਚ ਜ਼ਿਲਾ ਹਸਪਤਾਲ ਭੇਜਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਜਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀਆਂ ਸਾਰੀਆਂ 29 ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸਭ ਤੋਂ ਰੋਚਕ ਮੁਕਾਬਲਾ ਭੋਪਾਲ ਸੰਸਦੀ ਸੀਟ ‘ਤੇ ਹੈ।

ਇੱਥੇ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਨਾਲ ਹੈ। ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ 7 ਗੇੜਾਂ ‘ਚ ਹੋਈਆਂ। 11 ਅਪ੍ਰੈਲ ਨੂੰ ਪਹਿਲੇ ਗੇੜ ਲਈ ਵੋਟਾਂ ਪਾਈਆਂ ਗਈਆਂ ਤਾਂ 19 ਮਈ ਨੂੰ ਆਖ਼ਰੀ ਗੇੜ ਲਈ ਮਤਦਾਨ ਹੋਇਆ।

ਜਾਣੋ ਕਿਹੜੇ ਮਹੀਨੇ ਵਿੱਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ

ਆਯੁਰਵੇਦ ਵਿੱਚ ਭੋਜਨ ਦੇ ਸੰਬੰਧ ਵਿੱਚ ਬਹੁਤ ਕੁੱਝ ਲਿਖਿਆ ਹੈ। ਜਿਵੇਂ ਕਿਸ ਹਫ਼ਤੇ ਵਿੱਚ ਕੀ ਖਾਣਾ ਹੈ ਕੀ ਨਹੀਂ। ਕਿਸ ਤਰੀਕ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ। ਕਿਸ ਮਹੀਨੇ ਵਿੱਚ ਕੀ ਖਾਣਾ ਠੀਕ ਹੈ ਅਤੇ ਕੀ ਨਹੀਂ। ਦਰਅਸਲ , ਇਸਦੇ ਪਿੱਛੇ ਵਿਗਿਆਨੀ ਕਾਰਨ ਵੀ ਹੈ। ਆਓ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜਾਣਦੇ ਹਾਂ ਕਿ ਕਿਹੜੇ ਮਹੀਨੇ ਵਿਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ..

ਕਿਹੜੇ ਮਹੀਨੇ ਵਿੱਚ ਕੀ ਖਾਈਏ?

ਚੇਤ ਦਾ ਮਹੀਨਾ : ਚੇਤ ਮਹੀਨੇ ਵਿੱਚ ਗੁੜ ਖਾਣਾ ਮਨਾ ਹੈ। ਛੋਲੇ ਖਾ ਸੱਕਦੇ ਹੋ।
ਵਸਾਖ : ਤੇਲ ਅਤੇ ਤਲੀਆਂ – ਭੁੰਨੀਆਂ ਚੀਜਾਂ ਤੋਂ ਪਰਹੇਜ ਕਰਣਾ ਚਾਹੀਦਾ ਹੈ। ਬੇਲ ਖਾ ਸੱਕਦੇ ਹੋ।
ਜੇਠ : ਇਸ ਮਹੀਨੇ ਬੇਲ ਖਾਣਾ ਮਨਾ ਹੈ। ਇਹਨਾਂ ਮਹੀਨਿਆਂ ਵਿੱਚ ਗਰਮੀਆਂ ਦਾ ਕਹਿਰ ਰਹਿੰਦਾ ਹੈ ਅਤੇ ਜ਼ਿਆਦਾ ਘੁੰਮਣਾ – ਫਿਰਨਾ ਸਿਹਤ ਲਈ ਨੁਕਸਾਨਦਾਇਕ ਹੈ।

ਹਾੜ੍ਹ : ਇਸ ਮਹੀਨੇ ਵਿੱਚ ਹਰੀਆਂ ਸਬਜੀਆਂ ਦੇ ਸੇਵਨ ਤੋਂ ਬਚੋ। ਪਰ ਇਸ ਮਹੀਨੇ ਵਿੱਚ ਖੂਬ ਖੇਡਣਾ ਚਾਹੀਦਾ ਹੈ। ਕਸਰਤ ਕਰਨੀ ਚਾਹੀਦੀ ਹੈ।
ਸਾਉਣ : ਸਾਉਣ ਦੇ ਮਹੀਨੇ ਹਰੀਆਂ ਪੱਤੇਦਾਰ ਸਬਜੀਆਂ ਅਤੇ ਦੁੱਧ ਅਤੇ ਦੁੱਧ ਤੋਂ ਬਣੀ ਚੀਜਾਂ ਨੂੰ ਖਾਣ ਤੋਂ ਮਨਾ ਕੀਤਾ ਗਿਆ ਹੈ। ਇਸ ਮਹੀਨੇ ਵਿੱਚ ਹਰੜਾਂ ਕਹਾਣੀਆਂ ਚਾਹੀਦੀਆਂ ਹਨ।

ਭਾਦੋਂ : ਭਾਦੋ ਮਹੀਨੇ ਵਿੱਚ ਦਹੀਂ ਖਾਣਾ ਮਨਾ ਹੈ। ਇਹਨਾਂ ਦੋ ਮਹੀਨਿਆਂ ਵਿੱਚ ਲੱਸੀ, ਦਹੀ ਅਤੇ ਇਸਤੋਂ ਬਣੀਆਂ ਚੀਜਾਂ ਨਹੀਂ ਕਹਾਣੀਆਂ ਚਾਹੀਦੀਆਂ।
ਅੱਸੂ : ਅੱਸੂ ਮਹੀਨੇ ਵਿੱਚ ਕਰੇਲਾ ਖਾਣਾ ਮਨਾ ਹੈ। ਇਸ ਮਹੀਨੇ ਵਿੱਚ ਰੋਜ਼ਾਨਾ ਗੁੜ ਖਾਣਾ ਚਾਹੀਦਾ ਹੈ ।
ਕੱਤਕ : ਕੱਤਕ ਮਹੀਨੇ ਵਿੱਚ ਬੈਂਗਨ, ਦਹੀ ਅਤੇ ਜੀਰਾ ਬਿਲਕੁੱਲ ਵੀ ਨਹੀਂ ਖਾਣਾ ਚਾਹੀਦਾ ਹੈ। ਇਸ ਮਹੀਨੇ ਵਿੱਚ ਮੂਲੀ ਖਾਓ।

ਮੱਘਰ : ਮੱਘਰ ਵਿੱਚ ਭੋਜਨ ਵਿੱਚ ਜੀਰੇ ਦੀ ਵਰਤੋ ਨਹੀਂ ਕਰਨੀ ਚਾਹੀਦੀ। ਤੇਲ ਦੀ ਵਰਤੋ ਕਰ ਸਕਦੇ ਹੋ।
ਪੋਹ : ਪੋਹ ਮਹੀਨੇ ਵਿੱਚ ਦੁੱਧ ਪੀ ਸਕਦੇ ਹੋ ਪਰ ਧਨੀਆ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਧਨੀਏ ਦੀ ਤਸੀਰ ਠੰਡੀ ਮੰਨੀ ਗਈ ਹੈ ਅਤੇ ਇਸ ਮੌਸਮ ਵਿੱਚ ਬਹੁਤ ਠੰਡ ਹੁੰਦੀ ਹੈ।

ਮਾਘ : ਮਾਘ ਮਹੀਨੇ ਵਿੱਚ ਮੂਲੀ ਅਤੇ ਧਨੀਆ ਖਾਣਾ ਮਨਾ ਹੈ। ਮਿਸ਼ਰੀ ਨਹੀਂ ਖਾਣੀ ਚਾਹੀਦੀ। ਇਸ ਮਹੀਨੇ ਵਿੱਚ ਘਿਓ-ਖਿਚੜੀ ਖਾਣਾ ਚਾਹੀਦਾ ਹੈ ।
ਫੱਗਣ : ਫੱਗਣ ਮਹੀਨੇ ਵਿੱਚ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ। ਇਸ ਮਹੀਨੇ ਵਿੱਚ ਵਿੱਚ ਛੋਲੇ ਖਾਣਾ ਮਨਾ ਹੈ।

ਇਨ੍ਹਾਂ ਦੇਸ਼ਾਂ ਵਿੱਚ ਫਿਰ ਖੜਕੀ, ਲੱਗ ਸਕਦਾ ਹੈ ਵੱਡਾ ਯੁੱਧ

ਅਮਰੀਕਾ ਅਤੇ ਈਰਾਨ ਦੇ ਸਬੰਧ ਇਕ ਵਾਰ ਫਿਰ ਵਿਗੜ ਰਹੇ ਹਨ.  ਯੂਐਸ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਨਾਲ ਸੰਬੰਧਾਂ ਬਾਰੇ ਬਿਆਨ ਦਿੱਤਾ ਹੈ ਕਿ ਅਮਰੀਕਾ ਇਰਾਨ ਨਾਲ ਜੰਗ ਦੇ ਰੂਪ ਵਿੱਚ ਅੱਗੇ ਨਹੀਂ ਵਧ ਰਿਹਾ, ਇਸ ਦੌਰਾਨ, ਈਰਾਨ ਨੇ ਕਿਹਾ ਹੈ ਕਿ ਉਹ ਆਸਾਨੀ ਨਾਲ ਖਾੜੀ ਦੇਸ਼ਾਂ ਵਿੱਚ ਅਮਰੀਕੀ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਤਬਾਹ ਕਰ ਸਕਦੇ ਹਨ  |

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਅਮਰੀਕੀ ਹਿੱਤਾਂ ਤੇ ਹਮਲਾ ਕੀਤਾ ਤਾਂ ਉਸ ਨੂੰ ‘ਨਸ਼ਟ’ ਕਰ ਦਿੱਤਾ ਜਾਏਗਾ। ਟਰੰਪ ਨੇ ਐਤਵਾਰ ਟਵੀਟ ਕੀਤਾ, ‘ਜੇ ਇਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਿਤ ਅੰਤ ਹੋਏਗਾ। ਅਮਰੀਕਾ ਨੂੰ ਫਿਰ ਕਦੀ ਵੀ ਧਮਕੀ ਨਾ ਦੇਣਾ।’

ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ‘ਇਰਾਨ ਤੋਂ ਖਤਰਿਆਂ’ ਦੇ ਮੱਦੇਨਜ਼ਰ ਖਾੜੀ ਵਿੱਚ ਜਹਾਜ਼ਾਂਵਾਹਕ ਪੋਤ ਤੇ ਬੀ-52 ਬੰਬਵਰਸ਼ਕ ਤਾਇਨਾਤ ਕਰ ਦਿੱਤੇ ਹਨ।

ਇਸੇ ਵਿਚਾਲੇ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਬ ਜਰੀਫ ਨੇ ਚੀਨ ਦੀ ਆਪਣੀ ਯਾਤਰਾ ਦੇ ਅੰਤ ਵਿੱਚ ਸਰਕਾਰੀ ਸੰਵਾਦ ਕਮੇਟੀ ਆਈਆਰਐਨਏ ਨੂੰ ਸ਼ਨੀਵਾਰ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਹੈ।

ਕੋਈ ਯੁੱਧ ਨਹੀਂ ਹੋਏਗਾ ਕਿਉਂਕਿ ਨਾ ਤਾਂ ਉਹ ਜੰਗ ਚਾਹੁੰਦੇ ਹਨ ਤੇ ਨਾ ਹੀ ਕਿਸੇ ਨੂੰ ਇਸ ਗੱਲ ਦਾ ਭਰਮ ਹੈ ਕਿ ਉਹ ਖੇਤਰ ਵਿੱਚ ਇਰਾਨ ਦਾ ਸਾਹਮਣਾ ਕਰ ਸਕਦਾ ਹੈ।ਇਰਾਨ ਤੇ ਅਮਰੀਕਾ ਵਿਚਾਲੇ ਪਿਛਲੇ ਸਾਲ ਉਸ ਸਮੇਂ ਸਬੰਧ ਖਰਾਬ ਹੋ ਗਏ ਸੀ ਜਦੋਂ ਟਰੰਪ ਪ੍ਰਸ਼ਾਸਨ 2015 ਦੇ ਪਰਮਾਣੂ ਸਮਝੌਤੇ ਤੋਂ ਪਛਾਂਹ ਹਟ ਗਿਆ ਸੀ। ਉਸ ਨੇ ਇਰਾਨ ‘ਤੇ ਫਿਰ ਤੋਂ ਪਾਬੰਧੀਆਂ ਲਾ ਦਿੱਤੀਆਂ ਸੀ।