ਨੌਜਵਾਨਾਂ ਬਦਲੀ ਪਿੰਡ ਦੀ ਤਕਦੀਰ, ਨਹੀਂ ਰਿਹਾ ਕੋਈ ਗਰੀਬ, 50 ਤੋਂ ਵੱਧ ਕਰੋੜਪਤੀ

ਮਹਾਰਾਸ਼ਟਰ ਦਾ ਜ਼ਿਕਰ ਆਉਂਦਿਆਂ ਹੀ ਸੋਕੇ ਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦਾ ਚੇਤਾ ਆਉਂਦਾ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਤੇ ਨਾ ਹੀ ਕੋਈ ਗ਼ਰੀਬੀ ਹੈ। ਇਸ ਪਿੰਡ ਵਿੱਚ ਪੰਜਾਹ ਤੋਂ ਵਧ ਕਰੋੜਪਤੀ ਕਿਸਾਨ ਰਹਿੰਦੇ ਹਨ।

ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਵਿੱਚ ਹਿਵਰੇ ਬਾਜ਼ਾਰ ਅਜਿਹਾ ਪਿੰਡ ਹੈ ਜਿਸ ਵਿੱਚ ਵੜਦੇ ਹੀ ਕਿਸੇ ਫ਼ਿਲਮੀ ਸੈੱਟ ‘ਤੇ ਆਉਣ ਦਾ ਅਹਿਸਾਸ ਹੁੰਦਾ ਹੈ।ਇਸ ਪਿੰਡ ਵਿੱਚ ਨਾ ਤਾਂ ਕੋਈ ਰਾਜਨੀਤੀ ਹੁੰਦੀ ਹੈ ਤੇ ਨਾ ਹੀ ਸਰਕਾਰੀ ਪੈਸੇ ਦੀ ਦੁਰਵਰਤੋਂ।

ਵੱਡੀ ਗੱਲ ਇਹ ਹੈ ਕਿ ਹਰਿਆਲੀ ਭਰੇ ਇਸ ਪਿੰਡ ਦੇ ਨਿਵਾਸੀ ਨੌਕਰੀਆਂ ਲਈ ਸ਼ਹਿਰ ਜਾਣਾ ਪਸੰਦ ਨਹੀਂ ਕਰਦੇ ਸਗੋਂ ਪਿੰਡ ਵਿੱਚ ਰਹਿ ਕੇ ਹੀ ਖੇਤੀਬਾੜੀ ਜਾਂ ਆਪਣਾ ਹੀ ਕੋਈ ਰੁਜ਼ਗਾਰ ਕਰਦੇ ਹਨ।

ਇਹ ਹਾਲਾਤ ਹਮੇਸ਼ਾ ਤੋਂ ਅਜਿਹੇ ਨਹੀਂ ਸੀ। ਵੀਹ ਸਾਲ ਪਹਿਲਾਂ ਇਸ ਪਿੰਡ ਦੀ ਹਾਲਤ ਮਹਾਰਾਸ਼ਟਰ ਦੇ ਹੀ ਕਿਸੇ ਹੋਰ ਪਿੰਡ ਜਿਹੀ ਸੀ। ਪਾਣੀ ਦੀ ਘਾਟ ਕਰਕੇ ਫ਼ਸਲਾਂ ਨਹੀਂ ਸੀ ਹੁੰਦੀਆਂ। ਕਿਸਾਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ।

ਲੋਕ ਸ਼ਰਾਬ ਪੀਣ ਦੇ ਆਦੀ ਸਨ ਤੇ ਪਿੰਡ ‘ਚ ਰਹਿਣ ਨੂੰ ਹੀ ਕੋਈ ਰਾਜ਼ੀ ਨਹੀਂ ਸੀ। ਸਾਲ 1989 ‘ਚ ਪਿੰਡ ਦੇ ਕੁਝ ਨੌਜਵਾਨਾਂ ਨੇ ਪਿੰਡ ਦੀ ਤਸਵੀਰ ਬਦਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇੱਕ ਸਾਲ ਲਈ ਪਿੰਡ ਦੇ ਸਾਰੇ ਫ਼ੈਸਲੇ ਆਪਣੇ ਹੱਥ ਰੱਖਣ ਦੀ ਮੰਗ ਕੀਤੀ। ਪਹਿਲਾਂ ਤਾਂ ਇਸ ਗੱਲ ਦਾ ਵਿਰੋਧ ਹੋਇਆ ਪਰ ਫੇਰ ਉਨ੍ਹਾਂ ਦੀ ਗੱਲ ਮੰਨ ਲਈ ਗਈ।

ਇੱਕ ਸਾਲ ਦੌਰਾਨ ਹੀ ਪਿੰਡ ਦੇ ਹਾਲਾਤ ‘ਚ ਸੁਧਾਰ ਹੋਣ ਲੱਗਾ। ਪਿੰਡ ਵਾਸੀਆਂ ਨੇ ਪਿੰਡ ਦਾ ਕੰਮਕਾਜ ਆਉਣ ਵਾਲੇ ਪੰਜ ਸਾਲਾਂ ਲਈ ਉਨ੍ਹਾਂ ਨੌਜਵਾਨਾਂ ਦੇ ਹੱਥ ਦੇ ਛੱਡਿਆ। ਪੋਪਟ ਰਾਓ ਪਵਾਰ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ। ਪੋਪਟ ਰਾਓ ਪਾਵਰ ਪੁਣੇ ਤੋਂ ਐਮ ਕਾਮ ਦੀ ਪੜ੍ਹਾਈ ਪੂਰੀ ਕਰਕੇ ਪਿੰਡ ਪਰਤੇ ਸਨ।

ਉਨ੍ਹਾਂ ਵੇਖਿਆ ਕੇ ਪਿੰਡ ਦੇ ਕੁੱਲ ਰਕਬੇ ਦਾ ਮਾਤਰ 12 ਫ਼ੀਸਦੀ ਹੀ ਖੇਤੀ ਦੇ ਕੰਮ ਆ ਰਿਹਾ ਸੀ। ਮੀਂਹ ‘ਚ ਪਿੰਡ ਦੇ ਟੋਭੇ ਭਰ ਜਾਂਦੇ ਤੇ ਮੁੜ ਕੁਝ ਦਿਨਾਂ ਮਗਰੋਂ ਸੋਕਾ ਪੈ ਜਾਂਦਾ। ਪਾਣੀ ਤੇ ਸਿੰਚਾਈ ਦਾ ਹੋਰ ਕੋਈ ਜ਼ਰੀਆਂ ਨਹੀਂ ਸੀ। ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ।

ਪੈਟਰੋਲ, ਡੀਜ਼ਲ ਤੇ ਹਾਈਬ੍ਰਿਡ ਕਾਰਾਂ ਬੰਦ ਕਰਨ ਦਾ ਫੈਸਲਾ, ਦੇਖੋ ਤੇ ਸ਼ੇਅਰ ਕਰੋ

ਬ੍ਰਿਟੇਨ ਦੀ ਸਰਕਾਰ ਨੇ ਹਵਾ ਪ੍ਰਦੂਸ਼ਣ ਦਾ ਜਾਇਜ਼ਾ ਲੈਦਿਆਂ 2040 ਵਿੱਚ ਪੈਟਰੋਲ, ਡੀਜ਼ਲ ਤੇ ਹਾਈਬ੍ਰਿਡ ਕਾਰਾਂ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਬ੍ਰਿਟੇਨ ਦੇ ਨਾਲ ਲੱਗਦੇ ਦੇਸ਼ ਫਰਾਂਸ ਨੇ ਵੀ 2040 ਤੋਂ ਪੈਟਰੋਲ ਤੇ ਡੀਜ਼ਲ ਕਾਰ ‘ਤੇ ਰੋਕ ਦਾ ਫੈਸਲਾ ਕੀਤਾ ਸੀ।

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਬ੍ਰਿਟੇਨ ਵਿੱਚ ਵੱਧ ਕਾਰਬਨ ਛੱਡਣ ਵਾਲੀਆਂ ਛੋਟੀਆਂ ਕਾਰਾਂ ਤੇ ਵੈਨਾਂ ਬੰਦ ਕੀਤੀਆਂ ਜਾਣਗੀਆਂ। ਬ੍ਰਿਟੇਨ ਤੇ ਜਰਮਨੀ ਨੇ ਹੁਣ ਨਾਰਵੇਈ ਰਾਹ ‘ਤੇ ਤੁਰਨ ਦੀ ਯੋਜਨਾ ਬਣਾ ਰਹੇ ਹਨ।

2025 ਸਾਲ 100 ਫੀਸਦੀ ਬਿਜਲੀ ਤੇ ਪਲੱਗ-ਵਿੱਚ-ਹਾਈਬ੍ਰਿਡ ਵਾਹਨ ਵੇਚਣ ਦਾ ਟਾਰਗੇਟ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ 2040 ਤੋਂ ਬਾਅਦ ਬ੍ਰਿਟੇਨ ਵਿੱਚ ਵੀ ਬਿਜਲੀ ਕਾਰਾਂ ਹੀ ਵਿਕਣਗੀਆਂ।

ਵਿਦੇਸ਼ਾਂ ‘ਚ ਇਨ੍ਹਾਂ ਕਾਰਨਾਂ ਕਰਕੇ ਫਸ ਜਾਂਦੇ ਨੇ ਭਾਰਤੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀ!

ਇਰਾਕ ‘ਚ ਫਸੇ 39 ਭਾਰਤੀਆਂ ਦੀ ਘਰ ਵਾਪਸੀ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਹਾਲ ਹੀ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਸੀ ਕਿ ਜਦੋਂ ਤਕ ਉਨ੍ਹਾਂ ਭਾਰਤੀਆਂ ਦੀ ਮੌਤ ਦਾ ਸਬੂਤ ਨਹੀਂ ਮਿਲ ਜਾਂਦਾ ਅਸੀਂ ਉਨ੍ਹਾਂ ਨੂੰ ਮਰਿਆ ਹੋਇਆ ਨਹੀਂ ਮੰਨ ਸਕਦੇ।

ਭਾਰਤੀਆਂ ਦੇ ਅਰਬ ਦੇਸ਼ਾਂ ‘ਚ ਫਸੇ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਕਈ ਭਾਰਤੀਆਂ ਦੀ ਜਾਂ ਤਾਂ ਅਰਬ ਦੇਸ਼ਾਂ ‘ਚ ਮੌਤ ਹੋ ਗਈ ਜਾਂ ਉਹ ਜ਼ਿੰਦਗੀ ਭਰ ਲਈ ਉੱਥੇ ਦੀਆਂ ਜ਼ੇਲ੍ਹਾਂ ‘ਚ ਫਸੇ ਹੋਏ ਹਨ। ਕਈ ਲੋਕ ਉੱਥੇ ਬਹੁਤ ਹੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ।

ਰੁਜ਼ਗਾਰ ਦੀ ਤਲਾਸ਼ ‘ਤੇ ਗਲਤ ਕਦਮ ਪੈਂਦੇ ਨੇ ਭਾਰੀ

ਭਾਰਤ ਤੋਂ ਹਰ ਸਾਲ ਬਹੁਤ ਸਾਰੇ ਲੋਕ ਰੁਜ਼ਗਾਰ ਦੀ ਤਲਾਸ਼ ‘ਚ ਇਰਾਕ, ਸਾਊਦੀ ਅਰਬ, ਬਹਿਰੀਨ, ਕਤਰ ਵਰਗੇ ਦੇਸ਼ਾਂ ‘ਚ ਜਾਂਦੇ ਹਨ। ਉੱਥੇ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਵੀ ਆਸਾਨੀ ਨਾਲ ਮਿਲਣ ਵਾਲੇ ਮੌਕੇ ਅਤੇ ਚੰਗੀ ਤਨਖਾਹ ਲੋਕਾਂ ਨੂੰ ਆਕਰਸ਼ਤ ਕਰਦੀ ਹੈ

ਪਰ ਕਦੇ-ਕਦੇ ਇਹੀ ਆਕਰਸ਼ਣ ਮਹਿੰਗਾ ਸਾਬਤ ਹੁੰਦਾ ਹੈ। ਕਈ ਲੋਕ ਗਲਤ ਤਰੀਕਿਆਂ ਨਾਲ ਅਰਬ ਦੇਸ਼ਾਂ ‘ਚ ਜਾਂਦੇ ਹਨ, ਜਿਸ ਕਾਰਨ ਭਾਰਤ ਸਰਕਾਰ ਕੋਲ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਹੈ। ਅਜਿਹੇ ‘ਚ ਉਨ੍ਹਾਂ ਦੀ ਮਦਦ ਕਰਨਾ ਸਰਕਾਰ ਲਈ ਮੁਸ਼ਕਿਲ ਹੋ ਜਾਂਦਾ ਹੈ।

ਇਸ ਲਈ ਜ਼ਰੂਰੀ ਹੈ ਕਿ ਕਦੇ ਵੀ ਲਾਲਚ ‘ਚ ਆ ਕੇ ਬਾਹਰਲੇ ਮੁਲਕ ਜਾਣ ਲਈ ਗਲਤ ਤਰੀਕਾ ਨਾ ਅਪਣਾਓ ਅਤੇ ਨਾ ਹੀ ਕਿਸੇ ਦੇ ਚੱਕਰਾਂ ‘ਚ ਫਸੋ। ਹਮੇਸ਼ਾ ਪੂਰੀ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਕੋਈ ਕਦਮ ਚੁੱਕੋ।

ਘੁੰਮਣ ਗਏ ਰਹਿ ਜਾਣਾ, ਪੈਂਦਾ ਹੈ ਭਾਰੀ!

ਲੋਕਾਂ ਦੇ ਅਰਬ ਦੇਸ਼ਾਂ ‘ਚ ਫਸਣ ਦਾ ਇਕ ਹੋਰ ਪ੍ਰਮੁੱਖ ਕਾਰਨ ਹੈ ਕਿ ਕਈ ਲੋਕ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਏਜੰਟਾਂ ਦੀ ਮਦਦ ਲੈਂਦੇ ਹਨ। ਇਹ ਏਜੰਟ ਸਥਾਨਕ ਭਾਰਤੀ ਅੰਬੈਸੀ ‘ਚ ਰਜਿਸਟਰਡ ਨਹੀਂ ਹੁੰਦੇ

ਅਤੇ ਜ਼ਰੂਰਤਮੰਦ ਲੋਕਾਂ ਨੂੰ ਝੂਠੇ ਵਾਅਦੇ ਅਤੇ ਲਾਲਚ ਦੇ ਕੇ ਫਸਾ ਲੈਂਦੇ ਹਨ। ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ‘ਚ ਏਜੰਟਾਂ ਨੇ ਕਈ ਲੋਕਾਂ ਨੂੰ ‘ਟੂਰਸਿਟ ਵੀਜ਼ਾ’ ਯਾਨੀ ਘੁੰਮਣ-ਫਿਰਨ ਦੇ ਨਾਮ ‘ਤੇ ਉੱਥੇ ਭੇਜਿਆ ਅਤੇ ਹੁਣ ਉੱਥੇ ਉਨ੍ਹਾਂ ਕੋਲੋਂ ਜ਼ਬਰਦਸਤੀ ਘਰਾਂ ‘ਚ ਕੰਮ ਕਰਵਾਇਆ ਜਾ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਭਾਰਤੀ ਅੰਬੈਸੀ ‘ਚ ਰਜਿਸਟਰੇਸ਼ਨ ਨਾ ਕਰਵਾਉਣਾ

ਅਰਬ ਦੇਸ਼ਾਂ ‘ਚ ਕੰਮ ਕਰਨ ਵਾਲੇ ਕਈ ਭਾਰਤੀ ਰਜਿਸਟਰਡ ਕਾਮੇ (ਵਰਕਰ) ਨਹੀਂ ਹਨ। ਉਹ ਉੱਥੇ ਦੀ ਭਾਰਤੀ ਅੰਬੈਸੀ ‘ਚ ਆਪਣਾ ਰਜਿਸਟਰੇਸ਼ਨ ਨਹੀਂ ਕਰਵਾਉਂਦੇ, ਜਿਸ ਕਰਕੇ ਭਾਰਤ ਦੇ ਵਿਦੇਸ਼ ਮੰਤਰਾਲੇ ਲਈ ਮੁਸੀਬਤ ਦੇ ਸਮੇਂ ਉਨ੍ਹਾਂ ਦੀ ਮਦਦ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਪਾਸਪੋਰਟ ਜਾਂ ਵੀਜ਼ਾ ਮਾਲਕ ਨੂੰ ਦੇ ਦੇਣਾ

ਕਈ ਲੋਕ ਜੋ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ ਜਾਂ ਫਿਰ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ, ਉਹ ਨੌਕਰੀ ਦੀ ਜ਼ਿਆਦਾ ਜ਼ਰੂਰਤ ਕਾਰਨ ਜਾਂ ਉੱਥੇ ਦਾ ਨਿਯਮ ਸਮਝ ਕੇ ਆਪਣਾ ਪਾਸਪੋਰਟ ਅਤੇ

ਵੀਜ਼ਾ ਆਪਣੇ ਨੌਕਰੀ ਮਾਲਕ ਨੂੰ ਸੌਂਪ ਦਿੰਦੇ ਹਨ। ਬਾਅਦ ‘ਚ ਜਦੋਂ ਉਹ ਕੰਮ ਛੱਡਣਾ ਚਾਹੁੰਦੇ ਹਨ ਤਾਂ ਮਾਲਕ ਉਨ੍ਹਾਂ ਦੇ ਪਾਸਪੋਰਟ ਵਾਪਸ ਨਾ ਕਰਕੇ ਉਨ੍ਹਾਂ ਤੋਂ ਜ਼ਬਰੀ ਕੰਮ ਲੈਂਦੇ ਹਨ। ਕਈ ਵਾਰ ਮਾਲਕ ਧੋਖੇ ਜਾਂ ਜ਼ਬਰਦਸਤੀ ਨਾਲ ਉਨ੍ਹਾਂ ਦਾ ਪਾਸਪੋਰਟ ਆਪਣੇ ਕਬਜ਼ੇ ‘ਚ ਲੈ ਲੈਂਦੇ ਹਨ ਜਾਂ ਫਿਰ ਉਨ੍ਹਾਂ ਦੀ ਤਨਖਾਹ ਰੋਕ ਲੈਂਦੇ ਹਨ।

ਉੱਥੇ ਦੇ ਕਾਨੂੰਨ ਦੀ ਜਾਣਕਾਰੀ ਨਾ ਹੋਣਾ

ਕਈ ਲੋਕਾਂ ਨੂੰ ਅਰਬ ਦੇਸ਼ਾਂ ਦੇ ਕਾਇਦੇ-ਕਾਨੂੰਨ ਅਤੇ ਉੱਥੇ ਕੰਮ ਕਰਨ ਵਾਲਿਆਂ ਦੇ ਅਧਿਕਾਰਾਂ ਬਾਰੇ ਨਹੀਂ ਪਤਾ ਹੁੰਦਾ, ਜਿਸ ਕਾਰਨ ਉਹ ਕਾਨਟ੍ਰੈਕਟ ‘ਚ ਲਿਖੀਆਂ ਗੱਲਾਂ ਨੂੰ ਉੱਥੇ ਦਾ ਕਾਨੂੰਨ ਮੰਨ ਲੈਂਦੇ ਹਨ।

ਜਦੋਂ ਕਿ ਕਈ ਵਾਰ ਕਾਨਟ੍ਰੈਕਟ ‘ਚ ਜੋ ਲਿਖਿਆ ਹੁੰਦਾ ਹੈ, ਉਹ ਉੱਥੇ ਦੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਨਹੀਂ ਹੁੰਦਾ ਹੈ। ਅਜਿਹੇ ‘ਚ ਬਿਨਾਂ ਜਾਣਕਾਰੀ ਦੇ ਦਸਤਖਤ ਕਰਕੇ ਉਹ ਨੌਕਰੀ ਮਾਲਕ ਦੇ ਅਧੀਨ ਹੋ ਜਾਂਦੇ ਹਨ।

ਇਸ ਦੇ ਇਲਾਵਾ ਵਿਦੇਸ਼ੀ ਵਰਕਰਾਂ ਨੂੰ ਮਿਲਣ ਵਾਲੇ ਅਧਿਕਾਰਾਂ ਦੀ ਵੀ ਜਾਣਕਾਰੀ ਨਹੀਂ ਹੁੰਦੀ। ਕਈ ਵਰਕਰ ਆਪਣੇ ਮਾਲਕ ਵੱਲੋਂ ਸ਼ੋਸ਼ਣ ਕੀਤੇ ਜਾਣ ਦੇ ਬਾਵਜੂਦ ਸ਼ਿਕਾਇਤ ਨਹੀਂ ਕਰਦੇ ਹਨ। ਇਸ ਪਿੱਛੇ ਕਾਰਨ ਹੈ ਕਿ ਉਹ ਆਪਣੀ ਨੌਕਰੀ ਨਹੀਂ ਖੋਹਣਾ ਚਾਹੁੰਦੇ ਅਤੇ ਕਈ ਵਾਰ ਉੱਥੇ ਦੇ ਕਾਨੂੰਨ ਦਾ ਪਤਾ ਨਾ ਹੋਣਾ ਵੀ ਇਸ ਦਾ ਕਾਰਨ ਹੁੰਦਾ ਹੈ।

ਇਸ ਤਰ੍ਹਾਂ ਦਾ ਦਿੱਖ ਸਕਦਾ ਹੈ ਤੁਹਾਡਾ iphone 8

Apple ਦੀ 10ਵੀ ਵਰੇਗੰਢ ਮੌਕੇ ਆਪਣਾ ਨਵਾਂ iphone 8 ਲਾਂਚ ਕਰੇਗੀ, ਜੋ ਕਿ ਕਈ ਨਵੇਂ ਫੀਚਰਸ ਨਾਲ ਲੈਸ ਹੋਵੇਗਾ,ਆਮ-ਤੌਰ ‘ਤੇ ਕੰਪਨੀ ਸਤੰਬਰ ‘ਚ ਆਪਣਾ ਨਵਾਂ ਆਈਫੋਨ ਪੇਸ਼ ਕਰਦੀ ਹੈ।

ਇਸ ਸਾਲ ਆਈਫੋਨ 8 ਅਕਤੂਬਰ ਜਾਂ ਨਵੰਬਰ ਤੋਂ ਲਾਂਚ ਹੋ ਸਕਦਾ ਹੈ। ਐਪਲ 3ਡੀ ਫੇਸ਼ਿਅਲ ਰਿਕੋਗਨਾਜੀਸ਼ਨ ‘ਤੇ ਕੰਮ ਕਰ ਰਹੀ ਹੈ। ਹੁਣ ਐਪਲ ਆਈਫੋਨ 8 ਦੇ ਲਾਂਚ ਦੀ ਤਾਰੀਕ ਦੇ ਬਾਰੇ ‘ਚ ਜਾਣਕਾਰੀ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਆਈਫੋਨ 8 ਇਸ ਸਾਲ 17 ਸਤੰਬਰ ਨੂੰ ਪੇਸ਼ ਹੋਵੇਗਾ। ਆਈਫੋਨ ਦਾ ਪ੍ਰੀਮੀਅਮ ਮਾਡਲ ਇਸ ਸਾਲ ਦੇ ਅਖੀਰ ਤੱਕ ਲਾਂਚ ਹੋਵੇਗਾ। ਕੰਪਨੀ ਨੇ ਸਤੰਬਰ ‘ਚ ਹੀ ਆਪਣਾ ਡਿਵਾਇਸ ਲਾਂਚ ਕਰੇਗੀ ਪਰ ਉਹ ਲਿਮਟਿਡ ਸੰਖਿਆਂ ‘ਚ ਉਪਲੱਬਧ ਹੋਣਗੇ। ਆਈਫੋਨ 8 ‘ਚ ਟੱਚ ਆਈ. ਡੀ. ਪਾਵਰ ਬਟਨ ‘ਚ ਇੰਟੀਗ੍ਰੇਟੇਡ ਹੋਵੇਗਾ।

ਆਈਫੋਨ 8 ਵੇਰੀਅੰਟ ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਕ ਰਿਪੋਰਟ ਦੇ ਅਨੁਸਾਰ ਆਈਫੋਨ 8 ਨਾਲ ਹੀ ਕੰਪਨੀ 17 ਸਤੰਬਰ ਨੂੰ iPhone 7s ਅਤੇ iPhone 7s Plus ਨੂੰ ਵੀ ਪੇਸ਼ ਕਰ ਸਕਦੀ ਹੈ।

ਆਈਫੋਨ 8 ‘ਚ ਕੰਪਨੀ OLED ਡਿਸਪਲੇ ਦਾ ਉਪਯੋਗ ਕਰੇਗੀ। ਟੱਚ ਆਈ. ਡੀ. ਸੈਂਸਰ ਨਾ ਸਿਰਫ ਤੁਹਾਡੇ ਆਈਫੋਨ ਸਕਿਓਰਿਟੀ ਕਰਨ ‘ਚ ਮਦਦ ਕਰਦਾ ਹੈ ਸਗੋਂ ਐਪਲ ਪੇ ‘ਚ ਵੀ ਉਪਯੋਗੀ ਹੈ।

ਆਈਫੋਨ 8 ਦੇ ਪ੍ਰੀਮੀਅਮ ਵਰਜਨ ਦੀ ਕੀਮਤ 1000 ਡਾਲਰ ਦੇ ਕਰੀਬ ਹੋ ਸਕਦੀ ਹੈ। ਇਸ ਦੇ 128GB ਵਰਜਨ ਦੀ ਕੀਮਤ 65,000 ਦੇ ਕਰੀਬ ਹੋਵੇਗੀ। ਇਸ ਬੇਸ ਵੇਰੀਅੰਟ ਦੀ ਕੀਮਤ ਕਾਫੀ ਘੱਟ ਹੇਵੇਗੀ। ਆਈਫੋਨ 8 ਦੀ ਕੀਮਤ 870 ਡਾਲਰ ਲਗਭਗ 56,400 ਰੁਪਏ ਦੇ ਕਰੀਬ ਹੀ ਹੋਣ ਵਾਲੀ ਹੈ।

ਪੈਟਰੋਲ ਤੇ ਡੀਜ਼ਲ ਹੋਏ ਮਹਿੰਗੇ, ਇੰਨੇ ਵਧੇ ਰੇਟ

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਅੱਜ ਲਈ ਤੈਅ ਕੀਤੀਆਂ ਗਈਆਂ ਕੀਮਤਾਂ ਮੁਤਾਬਕ, ਪੈਟਰੋਲ 10 ਪੈਸੇ ਅਤੇ ਡੀਜ਼ਲ 9 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਤਹਿਤ ਜਲੰਧਰ ‘ਚ ਪੈਟਰੋਲ ਦੀ ਕੀਮਤ

10 ਪੈਸੇ ਵਧ ਕੇ 69.58 ਰੁਪਏ ਪ੍ਰਤੀ ਲੀਟਰ ਹੋਵੇਗੀ, ਜੋ  69.48 ਰੁਪਏ ਪ੍ਰਤੀ ਲੀਟਰ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 55.12 ਰੁਪਏ ਤੋਂ ਵਧ ਕੇ 55.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਤੈਅ ਕੀਤੀ ਜਾ ਰਹੀਆਂ ਹਨ। ਅਜਿਹੇ ‘ਚ ਜਦੋਂ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੁੰਦਾ ਹੈ ਤਾਂ ਭਾਰਤ ‘ਚ ਵੀ ਉਸੇ ਹਿਸਾਬ ਨਾਲ ਕੀਮਤਾਂ ‘ਚ ਬਦਲਾਅ ਕੀਤਾ ਜਾਂਦਾ ਹੈ।

ਤੇਲ ਦੀਆਂ ਕੀਮਤਾਂ ‘ਚ ਰੋਜ਼ਾਨਾ ਬਦਲਾਅ ਕਾਰਨ ਪਹਿਲੇ ਮਹੀਨੇ ਭਾਵੇਂ ਹੀ ਡੀਲਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਤੇਲ ਮਾਰਕੀਟਿੰਗ ਕੰਪਨੀਆਂ ਇਸ ਨਾਲ ਬਹੁਤ ਖੁਸ਼ ਹਨ। ਤਿੰਨ ਤੇਲ ਕੰਪਨੀਆਂ ਦੇ ਅਧਿਕਾਰੀਆਂ ਮੁਤਾਬਕ

ਦੇਸ਼ ਭਰ ‘ਚ ਰੋਜ਼ਾਨਾ ਤੇਲ ਕੀਮਤਾਂ ਲਾਗੂ ਕੀਤੇ ਜਾਣ ਦੇ ਬਾਅਦ ਕੰਪਨੀਆਂ ਨੂੰ ਆਪਣੇ ਭੰਡਾਰਣ ਨੂੰ ਬਿਹਤਰ ਬਣਾਉਣ ‘ਚ ਮਦਦ ਮਿਲੀ ਹੈ। ਜ਼ਿਕਰਯੋਗ ਹੈ ਕਿ ਤੇਲ ਮੰਤਰਾਲੇ ਨੇ 16 ਜੂਨ ਤੋਂ ਪੈਟਰੋਲ ਪੰਪਾਂ ‘ਤੇ ਵਿਕਣ ਵਾਲੇ ਤੇਲ ਦੀਆਂ ਕੀਮਤਾਂ ‘ਚ ਰੋਜ਼ਾਨਾ ਬਦਲਾਅ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਸੀ।

ਕੈਨੇਡੀਅਨ ਵਿਗਿਆਨੀਆਂ ਦਾ ਦਾਅਵਾ ਇਸ ਤਰ੍ਹਾਂ ਦੀ ਟੀ-ਸ਼ਰਟ ਬਣਾਵੇਗੀ ਤੰਦਰੁਸਤ

ਕੈਨੇਡਾ ਦੇ ਵਿਗਿਆਨੀਆਂ ਨੇ ਇਕ ਅਜਿਹੀ ਟੀ-ਸ਼ਰਟ ਬਣਾਈ ਹੈ, ਜਿਸ ਨੂੰ ਪਹਿਨ ਕੇ ਇਨਸਾਨ ਦੀਆਂ ਕਈ ਬੀਮਾਰੀਆਂ ਘੱਟ ਹੁੰਦੀਆਂ ਹਨ। ਇਸ ‘ਚ ਇਕ ਅਜਿਹਾ ਉਪਕਰਣ ਹੈ, ਜਿਸ ਕਾਰਨ ਇਹ ਦਿਲ ਦੀ ਧੜਕਣ ਅਤੇ ਸਾਹਾਂ ਨੂੰ ਮਾਨੀਟਰ ਕਰਦੀ ਹੈ।

ਇਹ ਸਾਹ ਵੀ ਗਿਣਦੀ ਹੈ। ਕੈਨੇਡਾ ਦੀ ਯੂਨੀਵਰਿਸਿਟੀ ‘ਚ ਇਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੀਆਂ ਕਈ ਹੋਰ ਵੀ ਵਿਸ਼ੇਸ਼ਤਾਵਾਂ ਹਨ। ਇਸ ਦੇ ਅੰਦਰ ਸਿਲਵਰ ਦੀ ਪਰਤ ਲੱਗੀ ਹੈ ਅਤੇ ਬਾਹਰ ਤੋਂ

ਇਸ ਨੂੰ ਆਪਟੀਕਲ ਫਾਇਬਰ ਲਗਾਇਆ ਗਿਆ ਹੈ। ਲਾਵਲ ਯੂਨੀਵਰਿਸਟੀ ਦੇ ਇਕ ਪ੍ਰੋਫੈਸਰ ਨੇ ਕਿਹਾ ਕਿ ਇਸ ਨੂੰ ਪਾ ਕੇ ਜਦ ਕੋਈ ਵੀ ਸਾਹ ਲੈਂਦਾ ਹੈ ਤਾਂ ਟੀ-ਸ਼ਰਟ ‘ਚ ਲੱਗੇ ਆਪਟੀਕਲ

ਫਾਈਬਰਜ਼ ‘ਚ ਇਕ ਸਿਗਨਲ ਆ ਜਾਂਦਾ ਹੈ ਜੋ ਥੌਰੈਕਸ ਦੇ ਆਕਾਰ ਨੂੰ ਵਧਾ ਦਿੰਦਾ ਹੈ, ਜਿਸ ਨਾਲ ਛਾਤੀ ਦੀ ਕਸਰਤ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਅਤੇ ਵਿਅਕਤੀ ਤੰਦਰੁਸਤ ਰਹਿੰਦਾ ਹੈ।

ਟੋਰਾਂਟੋ ਦੀ ਇਹ ਕੰਪਨੀ ਵੰਡੇਗੀ ਨੌਕਰੀਆਂ, ਇਹਨਾਂ ਲੋਕਾਂ ਨੂੰ ਹੋਵੇਗਾ ਲਾਭ

ਇਕ ਸਰਵੇਖਣ ਮੁਤਾਬਕ ਕੈਨੇਡਾ ‘ਚ 70 ਫੀਸਦੀ ਅਵਿਕਸਤ ਦਿਮਾਗ ਵਾਲੇ ਲੋਕ ਵਿਹਲੇ ਹਨ ਅਤੇ ਉਨ੍ਹਾਂ ਨੂੰ ਨੌਕਰੀਆਂ ਦੇਣ ਲਈ ਤਿਆਰੀਆਂ ਹੋ ਰਹੀਆਂ ਹਨ। ਟੋਰਾਂਟੋ ਡਲਿਵਰੀ ਸਰਵਿਸ ਨੇ ਕਿਹਾ

ਕਿ ਉਹ ਕੋਰੀਅਰ ਦੇ ਖੇਤਰ ‘ਚ ਗੱਫੇ ਭਰ -ਭਰ ਕੇ ਨੌਕਰੀਆਂ ਵੰਡੇਗੀ ਤਾਂ ਕਿ ਇਹ ਲੋਕ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ‘ਗੁੱਡ ਫੁੱਟ ਸਰਵਿਸ’ ਵੱਲੋਂ ਇਹ ਸ਼ਲਾਘਾਯੋਗ ਕਦਮ ਪੁੱਟਿਆ ਜਾ ਰਿਹਾ ਹੈ, ਜਿਸ ਦੀ ਲੋਕਾਂ ਵੱਲੋਂ ਉਸਤਤਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਤਕ 30 ਵਿਅਕਤੀਆਂ ਨੂੰ ਨੌਕਰੀਆਂ ਮਿਲੀਆਂ ਸਨ ਅਤੇ ਅਗਲੇ 100 ਵਿਅਕਤੀ ਅਜੇ ਵੇਟਿੰਗ ਲਿਸਟ ‘ਚ ਹਨ। ਉਹ ਇਨ੍ਹਾਂ ਸਭ ਨੂੰ ਚੰਗੀ ਨੌਕਰੀ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ

ਉਹ ਭਰਤੀ ਸਮੇਂ ਇਹ ਦੇਖਦੇ ਹਨ ਕਿ ਇਹ ਵਿਅਕਤੀ ਉਨ੍ਹਾਂ ਦੀਆਂ ਮੰਗਾਂ ਮੁਤਾਬਕ ਬਿਲਕੁਲ ਠੀਕ ਹੋਵੇ। ਇੱਥੇ ਕੰਮ ਕਰ ਰਹੇ ਅਲਾਨ ਬਰਵਸਤੀਨ ਨਾਂ ਦੇ ਕਰਮਚਾਰੀ ਨੇ ਦੱਸਿਆ ਕਿ ਉੁਹ 2014 ਤੋਂ ਇਸ ਕੰਪਨੀ ਨਾਲ ਜੁੜਿਆ ਹੈ ਅਤੇ ਖੁਸ਼ ਹੈ।

ਜਾਨ ਗੁਥੀਰ ਨਾਂ ਦੇ 42 ਸਾਲਾ ਵਿਅਕਤੀ ਨੇ ਦੱਸਿਆ ਕਿ ਉਹ ਆਪ ਵੀ ਡਿਸਅਬਿਲਟੀ ਨਾਲ ਜੂਝਦੇ ਰਹੇ ਹਨ ਅਤੇ ਉਹ ਸਮਝ ਸਕਦੇ ਹਨ ਕਿ ਜਿਨ੍ਹਾਂ ਵਿਅਕਤੀਆਂ ਦਾ ਥੋੜਾ ਘੱਟ ਦਿਮਾਗ ਵਿਕਸਿਤ ਹੋਇਆ ਹੋਵੇ,

ਉਨ੍ਹਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੀ 9 ‘ਚੋਂ 5 ਨੌਕਰੀਆਂ ਲਈ ਫਿੱਟ ਨਹੀਂ ਮੰਨੇ ਗਏ ਸਨ। ਕੰਪਨੀ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਅੱਗੇ ਤੋਂ ਇਨ੍ਹਾਂ ਲੋਕਾਂ ਲਈ ਹੋਰ ਵੀ ਕੰਮ ਕਰਨਗੇ।

A.T.M ਚੋ ਮਿਲੇਗਾ 200 ਦਾ ਨੋਟ ਇਸ ਨਾਲ ਜੁੜੀਆਂ ਖਾਸ ਗੱਲਾਂ ਦਾ ਜਰੂਰ ਰੱਖੋ ਧਿਆਨ

200 ਰੁਪਏ ਦੇ ਨਵੇਂ ਨੋਟ ਲਿਆਉਣ ਦੀ ਤਰੀਕ ਤੈਅ ਹੋ ਗਈ। ਸਰਕਾਰ ਦੇ ਸੂਤਰਾਂ ਮੁਤਾਬਕ 200 ਰੁਪਏ ਦੇ ਨੋਟ ਦੀ ਛਪਾਈ ਵੱਡੇ ਪੈਮਾਨੇ ‘ਤੇ ਸ਼ੁਰੂ ਕਰ ਦਿੱਤੀ ਗਈ, ਨਾਲ ਹੀ ਇਸ ਨੂੰ ਲਾਂਚ ਕਰਨ ਦੀ ਤਰੀਕ ਵੀ ਤੈਅ ਹੋ ਗਈ ਹੈ। ਕੋਸ਼ਿਸ਼ ਇਹੀਂ ਰਹੇਗੀ ਕਿ ਬਾਜ਼ਾਰ ‘ਚ ਲਿਆਏ ਜਾਣ ਤੋਂ ਬਾਅਦ ਇਸ ਦੀ ਕੋਈ ਕਮੀ ਨਾ ਹੋਵੇ।

ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਬਾਜ਼ਾਰ ‘ਚ ਦੋ ਹਜ਼ਾਰ ਰੁਪਏ ਦੀ ਜਮ੍ਹਾਖੋਰੀ ਹੋ ਰਹੀ ਹੈ ਜਿਸ ਕਾਰਨ ਇਸ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। 2000 ਦੇ ਨੋਟਾਂ ਦੀ ਛਪਾਈ ਤੈਅ

ਗਿਣਤੀ ਦੇ ਹਿਸਾਬ ਨਾਲ ਕੀਤੀ ਗਈ ਹੈ ਅਤੇ ਇਹ ਚਲਣ ਜਾਰੀ ਰਹੇਗਾ ਪਰ ਅਸੀਮਿਤ ਗਿਣਤੀ ‘ਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਨਹੀਂ ਹੋ ਸਕਦੀ।

ਬਾਰੀ ਨੋਟਾਂ ਦੇ ਆਕਾਰ ਦਾ ਹੋਵੇਗਾ 200 ਰੁਪਏ ਦਾ ਨੋਟ

200 ਰੁਪਏ ਦਾ ਨੋਟ ਬਾਜ਼ਾਰ ‘ਚ ਉਪਲੱਬਧ ਨੋਟਾਂ ਦੇ ਆਕਾਰ ਦਾ ਹੀ ਹੋਵੇਗਾ ਇਸ ਕਾਰਨ ਦੇਸ਼ ਭਰ ‘ਚ ਸਵਾ ਦੋ ਲੱਖ ਤੋਂ ਜ਼ਿਆਦਾ ਏਟੀਐਮ ‘ਚ ਨੋਟ ਦੇ ਸਾਕਟ ਨੂੰ ਨਵੀਂ ਸ਼ਕਲ ਦੇਣ ਦੀ ਲੋੜ ਨਹੀਂ ਹੋਵੇਗੀ।

ਧਿਆਨ ਰਹੇ ਕਿ 500 ਅਤੇ 2000 ਰੁਪਏ ਦੇ ਨਵੇਂ ਨੋਟ ਲਿਆਉਣ ਸਮੇਂ ਸਾਰੇ ਏਟੀਐਮ ਨੂੰ ਚਰਣਬੱਧ ਤਰੀਕੇ ਨਾਲ ਰਿਕੈਲਿਬ੍ਰੇਟ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਕੁਝ ਸਮੇਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਅੱਗੇ ਅਜਿਹੀ ਸਥਿਤੀ ਨਹੀਂ ਰਹੇਗੀ।

ਅਗਲੇ ਮਹੀਨੇ ਤੋਂ ਆ ਜਾਣਗੇ ਨੋਟ

ਭਾਰਤੀ ਰਿਜ਼ਰਵ ਬੈਂਕ ‘ਚ ਨੋਟ ਛਪਾਈ ਦੇ ਮਾਮਲੇ ਨਾਲ ਜੁੜੇ ਲੋਕਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਭਾਰਤੀ ਰਿਜ਼ਰਵ ਬੈਂਕ ਅਗਲੇ ਮਹੀਨੇ 200 ਰੁਪਏ ਦੇ ਨੋਟ ਜਾਰੀ ਕਰ ਦੇਵੇਗਾ। ਅਜਿਹੇ ‘ਚ ਹੁਣ ਛੇਤੀ ਹੀ ਲੋਕਾਂ ਦੀ ਜੇਬ ‘ਚ 200 ਰੁਪਏ ਦੇ ਨੋਟ ਵੀ ਹੋਣਗੇ।

ਅਡਵਾਂਸ ਫੀਚਰ ਹੋਣਗੇ ਇਸ ‘ਚ

ਜਾਣਕਾਰੀ ਮੁਤਾਬਕ ਸਰਕਾਰ ਨੇ 200 ਰੁਪਏ ਦੇ ਨੋਟ ਜਾਰੀ ਕਰਨ ‘ਚ ਵੀ ਅਡਵਾਂਸ ਸੁਰੱਖਿਆ ਫੀਚਰ ਦਾ ਧਿਆਨ ਰੱਖਿਆ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ 200 ਦੇ ਨਕਲੀ ਨੋਟ ਨਾ ਬਣਾਏ ਜਾ ਸਕਣ, ਇਸ ਲਈ ਸਰਕਾਰ ਅਜਿਹਾ ਕਰ ਰਹੀ ਹੈ।

ਫੇਸਬੁੱਕ ਲਾਈਵ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ

ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਫੇਸਬੁੱਕ ਆਪਣੇ ਯੂਜ਼ਰਜ਼ ਲਈ ਜਲਦੀ ਹੀ ਨਵਾਂ ਫ਼ੀਚਰ ਸ਼ਾਮਲ ਕਰ ਸਕਦੀ ਹੈ। ਪਿਛਲੇ ਮਹੀਨੇ ਫੇਸਬੁੱਕ ਨੇ ਵੀ.ਆਰ. ਐਪ ਲਈ ਲਾਈਵ ਫ਼ੀਚਰ ਦੀ ਸੁਵਿਧਾ ਮੁਹੱਈਆ ਕਰਾਈ ਸੀ।

ਉੱਥੇ ਹੀ ਹੁਣ ਫੇਸਬੁੱਕ ਨੇ 360 ਡਿਗਰੀ ਲਾਈਵ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਜਲਦੀ ਹੀ ਇਸ ਵਿਚ ਯੂਜ਼ਰਜ਼ ਨੂੰ 4ਕੇ ਵੀਡੀਓ ਸਪੋਰਟ ਉਪਲਬਧ ਹੋਵੇਗਾ।ਫੇਸਬੁੱਕ ‘ਤੇ 360 ਡਿਗਰੀ ਲਾਈਵ ਵੀਡੀਓ ‘ਚ 4ਕੇ ਸਪੋਰਟ ਦੇ ਦਿੱਤਾ ਗਿਆ ਹੈ।

ਜਿਸ ਨਾਲ ਫੇਸਬੁੱਕ ‘ਤੇ ਤੁਸੀਂ 4ਕੇ ਵੀਡੀਓ ਵੀ ਲਾਈਵ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਟਿਊਬ ਨੇ ਪਿਛਲੇ ਸਾਲ 360 ਡਿਗਰੀ ਲਾਈਵ ਫ਼ੀਚਰ ਨੂੰ ਲਾਂਚ ਕੀਤਾ ਸੀ। ਉੱਥੇ ਹੀ ਫੇਸਬੁੱਕ ਦੁਆਰਾ ਇਸ ਸਰਵਿਸ ਨੂੰ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਵਿਚ ਜਲਦੀ ਹੀ ਲਾਈਵ ਦੌਰਾਨ ਡੋਨੇਸ਼ਨ ਅਤੇ ਸ਼ਡਿਊਲ ਲਾਈਵ ਦਾ ਫ਼ੀਚਰ ਲਾਂਚ ਕੀਤਾ ਜਾ ਸਕਦਾ ਹੈ।

ਫੇਸਬੁੱਕ ‘ਤੇ 360 ਡਿਗਰੀ ਲਾਈਵ ਵੀਡੀਓ ‘ਚ 4ਕੇ ਸਪੋਰਟ ਦੇ ਨਾਲ ਹੀ ਕੰਪਨੀ ਨੇ ਇਸ ਫ਼ੀਚਰ ਨੂੰ ਸਪੋਰਟ ਕਰਨ ਵਾਲੇ ਕੁੱਝ ਡਿਵਾਈਸ ਦੀ ਲਿਸਟ ਵੀ ਜਾਰੀ ਕੀਤੀ ਹੈ ਜਿਸ ਵਿਚ Garmin VIRB 360, Giroptic iO, Insta360 Nano,

Insta360 Air, Insta360 Pro, ION360 U, Nokia Ozo Orah 4i, Z CAM S1, 360fly 4K Pro ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਨੇ ਲੋਕਾਂ ਨੂੰ ਲਾਈਵ ਵੀਡੀਓ ਵਰਚੁਅਲ ਰਿਆਲਿਟੀ (ਵੀ.ਆਰ.) ‘ਚ ਲਾਈਵ ਸਟਰੀਮਿੰਗ ਕਰਨ ਲਈ ਆਪਣੇ ਵਰਚੂਅਲ ਰਿਆਲਿਟੀ ਐਪ ਸਪੇਸਿਜ਼ ‘ਤੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ

ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

ਅੱਜ ਦੁਨੀਆ ਫਿਜੇਟ ਸਪਿਨਰ ਡਿਵਾਈਸ ਦੀ ਦੀਵਾਨੀ ਹੋ ਰਹੀ ਹੈ। ਬੱਚੇ ਤਾਂ ਇਸ ਨੂੰ ਪਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਦਾ ਇਸਤੇਮਾਲ ਨਸ਼ੇ ਦੀ ਹੱਦ ਤੱਕ ਵਧ ਚੁੱਕਾ ਹੈ। ਬੱਚੇ ਹੀ ਨਹੀਂ ਵੱਡੇ ਵੀ ਇਸ ਦੇ ਚੁੰਗਲ ਵਿੱਚ ਫਸ ਗਏ ਹਨ।

ਇਹ ਇੱਕ ਤਰ੍ਹਾਂ ਦੀ ਚੱਕਰੀ ਹੈ ਜਿਸ ਦੇ ਵਿਚਕਾਰਲੇ ਬਟਨ ਨੂੰ ਦੱਬਣ ਨਾਲ ਚੱਕਰੀ ਦੀ ਤਰ੍ਹਾਂ ਘੁੰਮਦੀ ਰਹਿੰਦੀ ਹੈ। ਇਸ ਨਾਲ ਮੰਨੋਰੰਜਨ ਕਰਨ ਜਾਂ ਖੇਡਣ ਦੇ ਬਹੁਤ ਸਾਰੇ ਤਰੀਕੇ ਹਨ। ਬਾਜ਼ਾਰ ਵਿੱਚ ਤਾਂ ਇਸ ਦੀ ਨਕਲ ਵੀ ਬੜੇ ਧੜੱਲੇ ਨਾਲ ਵਿਕ ਰਹੀ ਹੈ।

ਆਨਲਾਈਨ ਸੇਲ ਵੈੱਬਸਾਈਟ ਅਮੇਜਨ ‘ਤੇ ਤਾਂ ਇਸ ਨੂੰ ਫਿਕਰ ਦੂਰ ਕਰਨ ਦਾ ਰਾਮਬਾਣ ਇਲਾਜ ਦੱਸ ਕੇ ਵੇਚਿਆ ਜਾ ਰਿਹਾ ਹੈ ਪਰ ਇਸ ਦੀ ਸਚਾਈ ਜਾਣ ਕੇ ਅੱਖਾਂ ਖੁੱਲ੍ਹ ਜਾਣਗੀਆਂ।

ਇਸ ਮਸ਼ੀਨ ਨਾਲ ਇਲਾਜ ਦੇ ਦਾਅਵੇ ਬਾਰੇ ਕੋਈ ਸਬੂਤ ਨਹੀਂ:

ਹਾਲੇ ਤੱਕ ਦੁਨੀਆ ਵਿੱਚ ਕਿਸੇ ਵੀ ਵਿਗਿਆਨਕ ਖੋਜ ਨੇ ਇਸ ਨਾਲ ਕਿਸੇ ਤਰ੍ਹਾਂ ਦੇ ਇਲਾਜ ਦੇ ਦਾਅਵੇ ਨੂੰ ਪਰੂਫ਼ ਨਹੀਂ ਕੀਤਾ। ਇਕਾਗਰਤਾ ਸਮੱਸਿਆ ਤੇ ਤਣਾਅ ਦੂਰ (Attention Deficit Hyperactivity Disorder) ਕਰਨ ਵਿੱਚ ਇਹ ਕਿੰਨੀ ਸਫਲ ਹੈ, ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਇਸ ਆਨਲਾਈਨ ਸਾਈਟਾਂ ਲੋਕਾਂ ਨੂੰ ਸ਼ਰੇਆਮ ਮੂਰਖ ਬਣਾ ਰਹੀਆਂ ਹਨ।

ਪੱਛਮ ਦੇ ਕੁਝ ਸਕੂਲਾਂ ਵਿੱਚ ਇਸ ‘ਤੇ ਪਾਬੰਦੀ-

ਇਸ ‘ਤੇ ਪਾਬੰਦੀ ਲਾਉਣ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਯੰਤਰ ਇਕਾਗਰਤਾ ਵਧਾਉਣ ਦੀ ਬਜਾਏ ਉਲਟਾ ਭੰਗ ਕਰ ਰਿਹਾ ਹੈ। ਇਸ ਨਾਲ ਬੱਚਿਆਂ ਦੀ ਇਕਾਗਰਤਾ ਪੜ੍ਹਾਈ ਤੋਂ ਖਿਸਕ ਕੇ ਖਿਡਾਉਣਿਆਂ ਵਿੱਚ ਸਿਮਟ ਗਈ ਹੈ। ਮਾਪੇ ਵੱਖਰੇ ਪ੍ਰੇਸ਼ਾਨ ਹਨ ਕਿ ਬੱਚੇ ਹਰ ਕੰਮ ਛੱਡ ਕੇ ਇਸ ਨੂੰ ਘੁੰਮਾਉਂਦੇ ਰਹਿੰਦੇ ਹਨ।

ਇਕਾਗਰਤਾ ਲਈ ਕੀ ਕਹਿੰਦੀ ਮੈਡੀਕਲ ਖੋਜ-

ਮੈਡੀਕਲ ਖੋਜ ਕਹਿੰਦੀ ਹੈ ਕਿ ਇਕਾਗਰਤਾ ਵਧਾਉਣ ਲਈ ਸਰੀਰਕ ਕਸਰਤ ਜ਼ਰੂਰੀ ਹੈ ਪਰ ਇਹ ਚੀਜ਼ ਫਿਜ਼ੀਕਲ ਮੂਵਮੈਂਟ ਰਾਹੀਂ ਨਹੀਂ ਸਿਰਫ਼ ਉਂਗਲੀ ਹਿਲਾਉਂਦੀ ਹੈ। ਇਸ ਨਾਲ ਨਾ ਤਾਂ ਮਾਨਸਿਕ ਤੇ ਨਾ ਹੀ ਸਰੀਰਕ ਰੂਪ ਵਿੱਚ ਬੱਚੇ ਨੂੰ ਕੋਈ ਸਹਾਇਤਾ ਮਿਲਦੀ ਹੈ।

ਸਾਈਕੌਲਜਿਸਟ ਮਾਰਕ ਸਪੋਰਟ ਨੇ ਬਾਕਸ ਮੈਗਜ਼ੀਨ ਨੂੰ ਦੱਸਿਆ ਸੀ ਕਿ ਹਾਲੇ ਤੱਕ ਫਿਜੇਟ ਸਪਿਨਰ ਉੱਤੇ ਕੋਈ ਰਿਸਰਚ ਨਹੀਂ ਕੀਤੀ ਗਈ। ਇਸ ਦੇ ਅਸਰ ਬਾਰੇ ਹੁਣ ਤੱਕ ਵਿਗਿਆਨੀ ਅਣਜਾਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਜ਼ਿਆਦਾ ਇਸਤੇਮਾਲ ਫ਼ਾਇਦੇ ਦੀ ਵਜ੍ਹਾ ਨੁਕਸਾਨ ਕਰ ਸਕਦਾ ਹੈ।

ਕਿਸ ਨੇ ਕੀਤੀ ਖੋਜ:

ਇਸ ਦੀ ਖ਼ੋਜੀ ਕੈਥਰੀਨ ਹੇਟਿਗਰ ਨੂੰ ਮੰਨਿਆ ਜਾਂਦਾ ਹੈ। 1993 ਵਿੱਚ ਕੈਥਰੀਨ ਨੇ ਇਸ ਡਿਵਾਈਸ ਲਈ ਪੇਟੈਂਟ ਅਰਜ਼ੀ ਦਿੱਤੀ ਸੀ। ਪੇਟੈਂਟ ਮਿਲ ਵੀ ਗਿਆ ਸੀ ਪਰ ਕੋਈ ਵਪਾਰਕ ਸੰਧੀ ਨਾ ਹੋਣ ਕਾਰਨ 2005 ਵਿੱਚ ਉਸ ਤੋਂ ਪੇਟੈਂਟ ਅਧਿਕਾਰ ਵਾਪਸ ਲੈ ਲਿਆ ਗਿਆ ਸੀ।

ਇਸ ਨੂੰ ਬਣਾਉਣ ਦੀ ਮਨਸ਼ਾ-

ਹੇਟਿਗਰ ਨੇ ਮਨੀ ਮੈਗਜ਼ੀਨ ਨੂੰ ਇੰਟਰਵਿਊ ਵਿੱਚ ਦੱਸਿਆ ਕਿ ਫਿਜੇਟ ਸਪਿਨਰ ਆਈਡੀਆ ਬੱਚਿਆਂ ਨੂੰ ਮੁਸ਼ਕਲਾਂ ਤੋਂ ਦੂਰ ਰੱਖਣ ਦਾ ਸੀ। ਬਲਕਿ ਕਿਸੇ ਕਿਸਮ ਦੇ ਦਿਮਾਗ਼ੀ ਸਿਹਤ ਜਾਂ ਚਿੰਤਾ ਮਿਟਾਉਣ ਲਈ ਨਹੀਂ।

ਉਸ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਇਸਰਾਈਲ ਗਈ ਸੀ। ਉੱਥੇ ਉਸ ਨੇ ਦੇਖਿਆ ਕਿ ਬੱਚੇ ਪੁਲਿਸ ਉੱਤੇ ਪੱਥਰ ਸੁੱਟ ਕੇ ਆਪਣਾ ਮਨੋਰੰਜਨ ਕਰ ਰਹੇ ਸਨ। ਫਿਰ ਉਸ ਨੇ ਸੋਚਿਆ ਕਿ ਕਿਉਂ ਨਾ ਬੱਚਿਆ ਨੂੰ

ਕੋਈ ਅਜਿਹੀ ਚੀਜ਼ ਦਿੱਤੀ ਜਾਵੇ ਜਿਸ ਨਾਲ ਬੱਚਿਆਂ ਦੇ ਹੱਥਾਂ ਵਿੱਚੋਂ ਪੱਥਰਾਂ ਦਾ ਖਹਿੜਾ ਛੁੱਟ ਜਾਵੇ। ਉਸ ਨੇ ਇਹ ਡਿਵਾਈਸ ਸ਼ਾਂਤੀ ਸਥਾਪਤ ਕਰਨ ਲਈ ਖੋਜ ਸੀ ਨਾਂ ਕਿ ਮਾਨਸਿਕ ਸ਼ਾਂਤੀ ਲਈ।