ਝੋਨੇ ਦੀਆਂ ਮਾਨਤਾ ਪ੍ਰਾਪਤ ਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਲੈਣ ਲਈ ਸਿਰਫ਼ ਇਨ੍ਹਾਂ ਨੰਬਰਾਂ ਤੇ ਕਰੋ ਸੰਪਰਕ

ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਬੀਜਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨ ਝੋਨੇ ਦੀ ਇੱਕ ਹੀ ਕਿਸਮ ਥੱਲੇ ਸਾਰਾ ਰਕਬਾ ਨਾ ਲਿਆਉਣ ਬਲਕਿ ਪੀਏਯੂ ਵੱਲੋਂ ਪ੍ਰਮਾਣਿਤ ਇੱਕ ਤੋਂ ਵੱਧ ਕਿਸਮਾਂ ਦੀ ਚੋਣ ਕਰਨ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਢਿੱਲੋਂ ਨੇ ਦੱਸਿਆ ਝੋਨੇ ਦੀਆਂ ਕੇਵਲ ਏ ਗ੍ਰੇਡ ਕਿਸਮਾਂ ਜਿਨ੍ਹਾਂ ਦੀ ਖਰੀਦ ਭਾਰਤ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ ਵਲੋਂ ਕੀਤੀ ਜਾਂਦੀ ਹੈ, ਦੀ ਹੀ ਬਿਜਾਈ ਕੀਤੀ ਜਾਵੇ। ਇਹਨਾਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਝੋਨਾ ਦਾ ਵੱਧ ਝਾੜ ਲੈ ਸਕਦੇ ਹਨ,

ਪੀਏਯੂ ਦੀਆਂ ਇਹ ਪੀ ਆਰ ਕਿਸਮਾਂ ਮੁਕਾਬਲਤਨ ਛੇਤੀ ਪੱਕਣ ਵਾਲੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121 ਅਤੇ ਪੀ ਆਰ 114 ਦੀਆਂ 8 ਅਤੇ 24 ਕਿੱਲੋ ਦੀਆਂ ਥੈਲੀਆਂ ਦੀ ਕੀਮਤ ਕ੍ਰਮਵਾਰ 300 ਅਤੇ 900 ਰੁਪਏ ਹੈ। ਇਸ ਤੋਂ ਇਲਾਵਾ ਪੂਸਾ ਬਾਸਮਤੀ 1121 (8 ਕਿੱਲੋ)-400 ਰੁਪਏ ਵਿੱਚ ਅਤੇ ਪੂਸਾ ਬਾਸਮਤੀ 1637 (8 ਕਿੱਲੋ)-600 ਰੁਪਏ ਵਿੱਚ ਮਿਲਦੀ ਹੈ।

ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ (ਗੇਟ ਨੰ: 1) ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲ ਰਿਹਾ ਹੈ । ਕੰਮ ਵਾਲੇ ਦਿਨਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਸਮੇਤ ਹਫਤੇ ਦੇ ਸੱਤੇ ਦਿਨ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਖੁੱਲੀ ਰਹੇਗੀ ।

ਬੀਜਾਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਨਿਰਦੇਸ਼ਕ (ਬੀਜ) ਨੂੰ 94640-37325, 98159-65404, 98724-28072 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।

ਵੱਖ-ਵੱਖ ਜ਼ਿਲਿਆਂ ਦੇ ਕਿਸਾਨ, ਬੀਜਾਂ ਸਬੰਧੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ।

  • ਅੰਮ੍ਰਿਤਸਰ -98555-56672 ਮੁਹਾਲੀ : 98722-18677
  • ਬਠਿੰਡਾ – 94636-28801, 94177-32932 ਮੁਕਤਸਰ : 98556-20914
  • ਬਰਨਾਲਾ – 81461-00796 ਮਾਨਸਾ : 94176-26843
  • ਫਿਰੋਜ਼ਪੁਰ -95018-00488 ਜਲੰਧਰ: 98889-00329, 81460-88488
  • ਫਤਿਹਗੜ• ਸਾਹਿਬ: 81465-70699 ਪਟਿਆਲਾ : 94173-60460, 94633-69063
  • ਫਰੀਦਕੋਟ : 98553-21902, 94640-51995 ਪਠਾਨਕੋਟ : 98723-54170
  • ਫਾਜਿਲਕਾ : 94600-45497 ਰੂਪਨਗਰ : 94172-41604
  • ਗੁਰਦਾਸਪੁਰ: 94640-70131, 88720-03010 ਸਮਰਾਲਾ : 94172-41604
  • ਹੁਸਿਆਰਪੁਰ : 98157-51900, 95014-34300 ਸੰਗਰੂਰ: 99881- 11757, 94172-81311
  • ਕਪੂਰਥਲਾ: 94643-82711, 98155-47607 ਸ਼ਹੀਦ ਭਗਤ ਸਿੰਘ ਨਗਰ : 98727-45890
  • ਲੁਧਿਆਣਾ : 81469-00244, 98729-00333 ਤਰਨਤਾਰਨ : 98146-93189, 89689-71345
  • ਮੋਗਾ : 81465-00942 ਸ਼ੰਭੂ ਬੈਰੀਅਰ : 98551-37662

Leave a Reply

Your email address will not be published. Required fields are marked *