ਹੋ ਗਿਆ ਐਲਾਨ ਇਸ ਤਰੀਕ ਨੂੰ ਸ਼ੁਰੂ ਹੋਣਗੀਆਂ ਲੋਕ ਸਭਾ ਚੋਣਾਂ

ਅੱਜ ਤੋਂ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ। ਹੁਣ ਕੇਂਦਰ ਜਾਂ ਸੂਬਾ ਸਰਕਾਰਾਂ ਕੋਈ ਵੱਡਾ ਐਲਾਨ ਨਹੀਂ ਕਰ ਸਕਣਗੀਆਂ ਤੇ ਨਾ ਹੀ ਮਨਮਰਜ਼ੀ ਨਾਲ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰ ਸਕਣਗੀਆਂ। ਚੋਣ ਕਮਿਸ਼ਨ ਨੇ ਵੋਟਾਂ ਲਈ ਤਾਰੀਖਾਂ ਐਲਾਨ ਦਿੱਤੀਆਂ ਹਨ।

ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਕੁੱਲ ਸੱਤ ਗੇੜਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਅਤੇ ਪਹਿਲੇ ਗੇੜ ਦੀਆਂ ਵੋਟਾਂ 11 ਅਪ੍ਰੈਲ ਨੂੰ ਹੋਣਗੀਆਂ। 23 ਮਈ 2019 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।

ਇਸ ਦੇ ਮੱਦੇਨਜ਼ਰ ਕੇਂਦਰ ਤੇ ਸੂਬਾ ਸਰਕਾਰਾਂ ਨੇ ਅੱਜ ਦੁਪਹਿਰ ਤੱਕ ਹੀ ਜ਼ਰੂਰੀ ਕੰਮ ਨਿਬੇੜ ਲਏ ਸੀ। ਪੰਜਾਬ ਵਿੱਚ ਵੀ ਪੁਲਿਸ ਅਫਸਰਾਂ ਦੀ ਅੱਜ ਵੱਡੀ ਪੱਧਰ ‘ਤੇ ਤਬਾਦਲੇ ਹੋਏ। ਚੋਣ ਕਮਿਸ਼ਨ ਨੇ ਤਾਰੀਖਾਂ ਦੇ ਐਲਾਨ ਲਈ ਐਤਵਾਰ ਚੁਣਿਆ ਹੈ। ਪਿਛਲੀਆਂ 2014 ਵਿੱਚ ਹੋਈਆਂ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਵੀ ਐਤਵਾਰ ਵਾਲੇ ਦਿਨ ਹੀ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਚੋਣ ਕਮਿਸ਼ਨ ’ਤੇ ਪੀਐਮ ਮੋਦੀ ਦੇ ਤੈਅ ਪ੍ਰੋਗਰਾਮਾਂ ਦੇ ਚੱਲਦਿਆਂ ਜਾਣਬੁੱਝ ਦੇ ਤਾਰੀਖ਼ਾਂ ਦੇ ਐਲਾਨ ਵਿੱਚ ਦੇਰੀ ਦਾ ਇਲਜ਼ਾਮ ਲਾ ਰਹੀ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਅਰੁਨਾਚਲ ਪ੍ਰਦੇਸ਼ ਤੇ ਓੜੀਸਾ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਵੀ ਹੋਵੋਗਾ।

Leave a Reply

Your email address will not be published. Required fields are marked *