ਆਪਣੀ ਹੀ ਭਤੀਜੀ ਨੂੰ ਅਗਵਾ ਕਰ ਭੂਆ ਹੋਈ ਪ੍ਰੇਮੀ ਨਾਲ ਫਰਾਰ,ਜਾਣੋ ਪੂਰਾ ਮਾਮਲਾ

ਅੱਜ ਦੇ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਦੇਖੇ ਜਾਂਦੇ ਹਨ, ਜਿਥੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਹੁਸ਼ਿਆਰਪੁਰ ਤੋਂ ਅਗਵਾ ਹੋਈ ਛੋਟੀ ਬੱਚੀ ਨੂੰ ਮਾਹਿਲਪੁਰ ਦੀ ਪੁਲਿਸ ਦੇ ਵੱਲੋਂ ਨਾਲਾਗੜ੍ਹ ਤੋਂ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਬੱਚੀ ਨੂੰ ਕਿਸੇ ਬਗਾਨੇ ਦੇ ਵੱਲੋਂ ਨਹੀਂ ਸਗੋਂ ਉਸ ਦੀ ਆਪਣੀ ਹੀ ਭੂਆ ਦੇ ਵੱਲੋਂ ਅਗਵਾ ਕੀਤਾ ਗਿਆ ਸੀ।

ਦਰਅਸਲ, ਇਸ ਮਾਮਲੇ ਵਿੱਚ 10 ਅਪ੍ਰੈਲ ਨੂੰ ਮੁਲਜ਼ਮ ਔਰਤ ਦੇ ਭਰਾ ਮੰਗਾ ਰਾਮ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਭੈਣ ਰਜਨੀ ਆਪਣੇ ਪ੍ਰੇਮੀ ਬਾਦਲ ਨਾਲ ਘਰੋਂ ਭੱਜ ਗਈ ਹੈ। ਉਸਨੇ ਸ਼ਿਕਾਇਤ ਵਿੱਚ ਇਹ ਵੀ ਲਿਖਵਾਇਆ ਸੀ ਕਿ ਉਸਦੀ ਭੈਣ ਘਰੋਂ ਭੱਜਣ ਸਮੇਂ ਉਸਦੀ ਛੋਟੀ ਬੱਚੀ ਨੂੰ ਵੀ ਆਪਣੇ ਨਾਲ ਲੈ ਗਈ ਹੈ। ਮੰਗਾ ਰਾਮ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਵਿੱਚ ਪੁਲਿਸ ਦੇ ਵੱਲੋਂ ਦੋਨਾਂ ਮੁਲਜ਼ਮਾਂ ਦੇ ਮੋਬਾਇਲ ਫੋਨ ਟਰੇਸ ਕੀਤੇ ਗਏ ਸਨ।

ਜਿਸ ਤੋਂ ਪੁਲਿਸ ਨੂੰ ਪ੍ਰੇਮੀ ਜੋੜੇ ਦੀ ਲੁੱਕਣ ਵਾਲੀ ਜਗ੍ਹਾ ਬਾਰੇ ਪਤਾ ਲੱਗਿਆ. ਇਹ ਦੋਨੋ ਮੁਲਜ਼ਮ ਹਿਮਾਚਲ ਦੇ ਨਾਲਾਗੜ੍ਹ ਵਿੱਚ ਲੁੱਕੇ ਹੋਏ ਸਨ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਲਾਗੜ੍ਹ ਪਹੁੰਚ ਕੇ ਇਸ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੀ ਨੂੰ ਉਨ੍ਹਾਂ ਤੋਂ ਬਰਾਮਦ ਕਰਕੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ।

ਦੱਸ ਦੇਈਏ ਕਿ ਰਜਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਹੀ ਭਤੀਜੀ ਨੂੰ ਹੀ ਅਗਵਾ ਕੀਤਾ ਸੀ। ਉਨ੍ਹਾਂ ਦਾ ਇਸ ਪਿੱਛੇ ਇਹ ਮਕਸਦ ਸੀ ਕਿ ਉਨ੍ਹਾਂ ਨੂੰ ਰਹਿਣ ਲਈ ਕਮਰਾ ਆਸਨੀ ਨਾਲ ਮਿਲ ਸਕੇ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮ ਰਜਨੀ ਪੰਜ ਬੱਚਿਆਂ ਦੀ ਮਾਂ ਹੈ ਅਤੇ ਉਸ ਦੇ ਪ੍ਰੇਮੀ ਦੇ ਵੀ ਚਾਰ ਬੱਚੇ ਹਨ। ਬੱਚੇ ਹੋਣ ਦੇ ਬਾਵਜੂਦ ਵੀ ਇਹ ਆਪਣੇ ਬੱਚਿਆਂ ਨੂੰ ਛੱਡ ਕੇ ਘਰੋਂ ਭੱਜ ਗਏ ਸਨ।

Leave a Reply

Your email address will not be published. Required fields are marked *