ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਇਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਅਗਾਮੀ 24 ਤੋਂ 36 ਘੰਟਿਆਂ ਦਰਮਿਆਨ ਪੰਜਾਬ ਵਿੱਚ ਕਿਤੇ-ਕਿਤੇ ਹਲਕੇ-ਦਰਮਿਆਨਾ ਮੀਂਹ ਪੈਣ ਦੀ ਸਭਾਵਨਾ ਹੈ ਹਲਾਂਕਿ ਪੰਜਾਬ ਦੇ ਜਿਆਦਾਤਰ ਖੇਤਰਾਂ ਚ ਲੰਗਦੀ ਸੰਘਣੀ ਬੱਦਲਵਾਈ ਨਾਲ ਮੌਸਮ ਖੁਸਕ ਬਣਿਆ ਰਵੇਗਾ ।

ਅੱਜ ਸਵੇਰ ਅਤੇ ਦੁਪਿਹਰ ਤੋਂ ਹੀ ਸੂਬੇ ਦੇ ਬਹੁਤੇ ਖੇਤਰਾਂ ਚ ਬੱਦਲਵਾਈ ਨਾਲ ਦਿਨ ਦੇ ਤਾਪਮਾਨ ਔਸਤ ਨਾਲੋਂ ਹੇਠਾ ਬਣੇ ਰਹੇ ਪਰ ਅੱਜ ਫਿਰੋਜਪੁਰ ਸੀਜਨ ਵਿੱਚ ਪਹਿਲੀ ਵਾਰ ਵੱਧ ਤੋਂ ਵੱਧ ਤਾਪਮਾਨ 30° ਤੇ ਪਹੁੰਚ ਗਿਆ ਹੈ,ਜਦ ਕਿ ਹਰਿਆਣਾ ਦੇ ਵੀ ਕਈ ਖੇਤਰਾਂ ਚ ਤਾਪਮਾਨ 30° ਨੂੰ ਪਾਰ ਕਰ ਚੁੱਕਿਆ ਹੈ ,

ਹਲਾਂ ਕਿ ਅਗਾਮੀ 24 ਤੋਂ 36 ਘੰਟੇ ਤਾਪਮਾਨ ਵਿੱਚ ਕੋਈ ਖਾਸ ਬਦਲਾਵ ਦੀ ਸਭਾਵਨਾ ਨਹੀ ਹੈ ਪਰ 26-27 ਮਾਰਚ ਤੋਂ ਸੂਬੇ ਦੇ ਬਹੁਤੇ ਹਿੱਸਿਆਂ ਚ ਤਾਪਮਾਨ 30° ਨੂੰ ਪਾਰ ਕਰਨ ਦੀ ਸਭਾਵਨਾ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਜਲਦ ਹੀ ਗਰਮੀ ਦੀ ਆਹਟ ਆਉਣੀ ਸੁਰੂ ਹੋ ਜਾਵੇਗੀ।

ਦੱਸਣਯੋਗ ਹੈ ਕਿ ਪਹਿਲਾਂ ਉਮੀਦ ਜਤਾਏ ਅਨੁਸਾਰ ਮਾਰਚ ਅੱਧ ਤੋਂ ਬਾਅਦ, ਪੱਛਮੀ ਬਾਰਡਰ ਤੋਂ ਵੈਸਟਰਨ ਡਿਸਟ੍ਬੇਂਸ ਦੀ ਆਮਦ ਘਟੀ ਹੈ ਤੇ ਗੜੇਮਾਰੀ ਤੇ ਬਰਸਾਤਾਂ ਚ ਵੱਡੀ ਕਮੀ ਸਾਫ ਦੇਖੀ ਜਾ ਸਕਦੀ ਹੈ।ਕਿਸਾਨ ਬੱਦਲਵਾਈ ਨੂੰ ਦੇਖ ਕੇ ਮਨ ਵਿਚ ਡਰ ਰਹੇ ਹੋਣਗੇ ਪਰ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਘਬਰਾਉਣ ਦੀ ਜਰੂਰਤ ਨਹੀਂ ਹੈ ।

ਜੋ ਕਿਸਾਨ ਕਣਕਾਂ ਨੂੰ ਪਾਣੀ ਦੇਣਾ ਚਾਹੁੰਦੇ ਹਨ ਉਹ ਨਿਸ਼ਚਿੰਤ ਹੋਕੇ ਲਾ ਸਕਦੇ ਹਨ ਕਿਓਂਕਿ ਬਰਸਾਤ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ ਤੇ ਜੇਕਰ ਬਰਸਾਤ ਹੋਈ ਵੀ ਤਾਂ ਬਹੁਤ ਹਲਕੀ ਹੋਵੇਗੀ ਤੇ ਫ਼ਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਉਲਟਾ ਆਉਣ ਵਾਲੇ ਦਿਨਾਂ ਵਿੱਚ ਮੌਸਮ ਗਰਮ ਤੇ ਖੁਸ਼ਕ ਰਹੇਗਾ ਜਿਸ ਕਾਰਨ ਕਣਕ ਨੂੰ ਪਾਣੀ ਲਾਉਣਾ ਚੰਗਾ ਹੈ

Leave a Reply

Your email address will not be published. Required fields are marked *