ਹੋ ਜਾਓ ਤਿਆਰ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਹੁਣ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਫੇਰ ਪਵੇਗਾ ਮੀਂਹ

ਅਗਲੇ ਤਿੰਨ-ਚਾਰ ਦਿਨ ਸੂਬੇ ਚ ਮਾਨਸੁੂਨੀ ਟੁੱਟਵੀ ਬਰਸਾਤੀ ਕਾਰਵਾਈ ਜਾਰੀ ਰਹੇਗੀ ਖਾਸਕਰ ਕੱਲ੍ਹ, ਸੂਬੇ ਚ ਕਈੰ ਥਾਈ ਚੰਗੀ ਬਾਰਿਸ਼ ਦੀ ਆਸ ਹੈ।ਅੱਜ ਦੁਆਬੇ ਤੇ ਮਾਲਵੇ ਦੇ ਕਈ ਖੇਤਰਾਂ ਚ ਟੁੱਟਵੀਂ ਬਾਰਿਸ਼ ਪਈ। ਪਰ ਵੱਡੇ ਪੱਧਰ ਤੇ ਪੰਜਾਬ ਚ ਬਾਰਿਸ਼ਾ ਦਾ ਅਗਲਾ ਦੌਰ 23-24 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਦੇਰ ਪਰ ਦਰੁਸਤ ਆਈ ਮਾਨਸੂਨ ਸੂਬੇ ਦੇ ਕਈ ਹਿੱਸਿਆਂ ਚ ਮੁਸੀਬਤ ਬਣਕੇ ਆਈ ਹੈ। ਬਠਿੰਡਾ ਤੋਂ ਬਾਅਦ ਤਾਜ਼ਾ ਮਾਮਲਾ ਨਾਭਾ-ਮਾਲੇਰਕੋਟਲਾ ਰੋਡ ‘ਤੇ ਪੈਂਦੇ ਕਸਬੇ ਅਮਰਗੜ੍ਹ ਦਾ ਹੈ। ਜਿੱਥੇ ਅਮਰਗੜ੍ਹ ਤੇ ਨਾਲ ਲੱਗਦੇ 3-4 ਪਿੰਡਾਂ ਚ ਸਵੇਰੇ 7:30 ਤੋਂ 11:30 ਤੱਕ ਲਗਾਤਾਰ ਪਈ ਭਾਰੀ ਬਰਸਾਤ(200mm+) ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਕਈ ਸੌ ਏਕੜ ਝੋਨਾ ਪਾਣੀ ਦੀ ਚਪੇਟ ਚ ਆ ਗਿਆ ਹੈ, ਪਾਣੀ ਜੀ.ਟੀ. ਰੋਡ ਉੱਪਰੋਂ ਵਗਦਾ ਦੇਖਿਆ ਗਿਆ।

ਪਹਿਲਾਂ ਦੱਸੇ ਮੁਤਾਬਿਕ ਜੁਲਾਈ ਦੇ ਆਖਰੀ ਹਫ਼ਤੇ ਮਾਨਸੂਨੀ ਬਾਰਿਸ਼ ਫਿਰ ਜੋਰਾਂ ‘ਤੇ ਰਹੇਗੀ। ਜੋਕਿ ਰਾਹਤ ਦੀ ਓੁਮੀਦ ਲਾਈ ਬੈਠੇ ਹੜ੍ਹ ਪ੍ਭਾਵਿਤ ਖੇਤਰਾਂ ਲਈ ਚੰਗੀ ਖਬਰ ਨਹੀਂ ਹੈ। ਇਹੀ ਨਹੀਂ, ਜੁਲਾਈ ਦੇ ਆਖਰੀ ਹਫਤੇ ਹੜ੍ਹ ਦੀ ਸਥਿਤੀ ਹੋਰ ਖਰਾਬ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ।

ਜਿਕਰਯੋਗ ਹੈ ਕਿ ਸੰਗਰੂਰ ਦੇ ਮੂਣਕ ਤੇ ਸਮਾਣਾ ਲਾਗੇ ਘੱਗਰ ਦਰਿਆ ਚ ਪਾੜ ਪੈਣ ਕਰਕੇ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ। ਘੱਗਰ ਵਿੱਚ  ਦਰਿਆ ਚ ਪਾੜ ਪੈਣ ਕਾਰਨ ਕਿਸਾਨਾ ਦੀ ਹਜਾਰਾ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਉੱਥੇ ਹੀ ਆਸਪਾਸ ਦੇ ਪਿੰਡ ਘੱਗਰ ਦੀ ਮਾਰ ਹੇਠ ਆ ਗਏ ਹਨ।

ਮੌਸਮ ਵਿਭਾਗ ਦੀ ਚਿਤਾਵਨੀ, ਇਸ ਤਰੀਕ ਤੋਂ ਫੇਰ ਜ਼ੋਰ ਸ਼ੋਰ ਨਾਲ ਆਵੇਗਾ ਮੌਨਸੂਨ

ਮੰਗਲਵਾਰ ਸਵੇਰ ਤੋਂ ਹੀ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋ ਰਹੀ ਹੈ। ਕਈ ਇਲਾਕਿਆਂ ਵਿੱਚ ਬਾਰਸ਼ ਦਾ ਪਾਣੀ ਸੜਕਾਂ ‘ਤੇ ਇਕੱਠਾ ਹੋ ਕੇ ਤਾਲਾਬ ਦਾ ਰੂਪ ਧਾਰ ਗਿਆ ਹੈ। ਚੰਡੀਗੜ੍ਹ ਤੇ ਮੁਹਾਲੀ ਦੇ ਕਈ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਵੀ ਪਾਣੀ ਭਰ ਗਿਆ।

ਦੋ ਦਿਨ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ।ਇਸ ਦੇ ਨਾਲ ਹੀ ਸਕੂਲ-ਕਾਲਜ ਤੇ ਦਫਤਰ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਹੋਰ ਇਸੇ ਤਰ੍ਹਾਂ ਬਾਰਸ਼ ਜਾਰੀ ਰਹਿ ਸਕਦੀ ਹੈ।  ਮਾਨਸੂਨ ਆਪਣੇ ਅੰਦਾਜ ਵਿੱਚ ਭਾਰੀ ਮੀਂਹ ਲੈ ਕੇ 24 ਜੁਲਾਈ ਤੋਂ ਦੇਸ਼ ਦੇ 75% ਹਿੱਸੀਆਂ ਵਿੱਚ ਸਰਗਰਮ ਹੋ ਜਾਵੇਗਾ ।

ਜਿਸ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ , ਉਤਰਾਖੰਡ ,ਪੰਜਾਬ, ਹਰਿਆਣਾ,ਉੱਤਰ-ਪੂਰਵੀ ਰਾਜਸਥਾਨ, ਦਿੱਲੀ , ਆਦਿ ਹੋਰ ਕਈ ਰਾਜ ਸ਼ਾਮਿਲ ਹਨ ।ਕਿਉਕਿ 24 ਜੁਲਾਈ ਤੋਂ ਬੰਗਾਲ ਦੀ ਖਾੜੀ ਵਿੱਚ ਬੇਹੱਦ ਸ਼ਕਤੀਸ਼ਾਲੀ ਚਕਰਵਾਤੀ ਤੂਫਾਨ ਬਣਨਾ ਹੋਣਾ ਸ਼ੁਰੂ ਹੋ ਸਕਦਾ ਹੈ ।

ਇਸ ਦੇ ਨਾਲ ਮਾਨਸੂਨੀ ਟਰਫ ਪੰਜਾਬ ,ਹਰਿਆਣਾ , ਪੁਰਵੀ ਰਾਜਸਥਾਨ ,ਤੇਲੰਗਾਨਾ ਹੁੰਦੇ ਹੋਏ ਬੰਗਾਲ ਦੀ ਖਾੜੀ ਦੇ ਮਧਿਅੀ ਭਾਗ ਤੱਕ ਹੋਵੇਗੀ ।  ਜਿੱਥੇ ਜਿੱਥੋਂ ਟਰਫ ਗਈ ਹੋਵੇਗੀ ਉੱਥੇ ਉੱਥੇ ਬਹੁਤ ਭਾਰੀ ਮੀਂਹ ਸੰਭਵ ਹੈ ।ਜੁਲਾਈ ਦੇ ਅੰਤਮ ਹਫਤੇ ਵਿੱਚ ਭਿਆਨਕ ਮਾਨਸੂਨ ਦਾ ਰੂਪ ਦੇਖਣ ਨੂੰ ਮਿਲ ਸਕਦਾ ਹੈ । ਹੜ੍ਹ ਦੀ ਸਥਿਤੀ ਵੀ ਕਈ ਜਗਾ ਉੱਤੇ ਦੇਖਣ ਨੂੰ ਮਿਲ ਸਕਦੀ ਹੈ,

ਅਜੇ ਵੀ ਮੁੱਕਿਆ ਨਹੀਂ ਹੈ ਬਾਰਿਸ਼ ਦਾ ਦੌਰ, ਅੱਜ ਫੇਰ ਇਨ੍ਹਾਂ ਇਲਾਕਿਆਂ ਵਿੱਚ ਪਵੇਗਾ ਭਾਰੀ ਮੀਂਹ

ਲੰਮੇ ਸਮੇਂ ਤੋਂ ਗਰਮੀ ਅਤੇ ਸੋਕਾ ਝੱਲ ਰਹੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਰਾਹਤ ਤਾਂ ਮਿਲੀ ਹੈ ਪਰ ਉਸ ਦੇ ਨਾਲ ਨਵੀਂ ਮੁਸੀਬਤਾਂ ਵੀ ਸ਼ੁਰੂ ਹੋ ਗਈਆਂ ਹਨ, ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਦੌਰਾਨ ਮੀਂਹ ਦਾ ਪਾਣੀ ਸ਼ਹਿਰਾਂ ਅੰਦਰ ਜਮਾਂ ਹੋ ਰਿਹਾ ਹੈ ਅਤੇ ਮਾਰਕੀਟਾਂ, ਦਫ਼ਤਰ, ਕਲੋਨੀਆਂ ਬਰਸਾਤੀ ਪਾਣੀ ਨਾਲ ਜਲ ਥਲ ਹੋ ਗਈਆਂ, ਕਿਉਂਕਿ ਸੀਵਰੇਜ ਲਾਈਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਗਈ। ਜਿਸ ਕਾਰਨ ਸਭ ਤੋਂ ਵੱਧ ਮੁਸ਼ਕਿਲ ਪੈਦਲ ਚੱਲਣ ਵਾਲੇ ਲੋਕਾਂ ਨੂੰ ਹੋ ਰਹੀ ਹੈ।

ਪੰਜਾਬ ‘ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਇਸ ਮੌਕੇ ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਹਨ। ਘੱਗਰ ਦਰਿਆ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ।

ਇਸ ਦੌਰਾਨ ਅੱਜ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਦੀ ਡਾਫ ਕਾਰਨ ਬਰਸਾਤੀ ਅਤੇ ਘੱਗਰ ਦਾ ਪਾਣੀ ਲੋਕਾਂ ਦੇ ਘਰਾਂ ‘ਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰ ਪੰਜਾਬ ਦੇ ਬਹੁਤ ਸਾਰੇ ਇਲਾਕੀਆਂ ਭਾਰੀ ਮੀਂਹ ਲਗਾਤਾਰ ਜਾਰੀ ਹੈ।

ਅਜੇ ਵੀ ਬਾਰਿਸ਼ ਦਾ ਦੌਰ ਮੁੱਕਿਆ ਨਹੀਂ ਹੈ, ਮੌਸਮ ਵਿਭਾਗ ਅਨੁਸਾਰ ਅਗਲੇ ਕੁੱਝ ਘੰਟਿਆਂ ਵਿੱਚ ਪਠਾਨਕੋਟ, ਅਮ੍ਰਿਤਸਰ, ਫਿਰੋਜਪੁਰ, ਫਰੀਦਕੋਟ, ਮੋਗਾ, ਫਾਜਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੁਰ, ਵਿੱਚ ਭਾਰੀ ਮੀਂਹ ਜਾਰੀ ਰਹੇਗਾ।

ਲੁਧਿਆਨਾ, ਜਲੰਧਰ, ਕਪੂਰਥਲਾ, ਫਤਿਹਗੜ ਸਾਹਿਬ, ਪਟਿਆਲਾ, ਮੋਹਾਲੀ, ਰੂਪਨਗਰ, ਨਵਾਂਸ਼ਹਿਰ ਅਤੇ ਚੰਡੀਗੜ ਵਿੱਚ ਹਲਕੇ ਮੀਂਹ ਦਾ ਅਨੁਮਾਨ ਹੈ। ਦੁਪਹਿਰ ਬਾਅਦ ਮੀਂਹ ਵਿੱਚ ਵਾਧਾ ਹੋਵੇਗਾ।

ਪੂਰੇ ਹਫ਼ਤੇ ਮੀਂਹ ਪੈਣ ਬਾਰੇ ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

ਤਪਦੀ ਗਰਮੀਂ ਤੋਂ ਰਾਹਤ ਲੈਣ ਲਈ ਲੋਕਾਂ ਨੂੰ ਪੰਜਾਬ ਵਿੱਚ ਮਾਨਸੂਨ ਦੀ ਬੇਸਬਰੀ ਨਾਲ ਉਡੀਕ ਸੀ, ਆਖਿਰ 10 ਦਿਨ ਲੇਟ ਮਾਨਸੂਨ ਪੰਜਾਬ ਵਿੱਚ ਪਹੁੰਚ ਹੀ ਗਈ ਹੈ । ਜਿਸ ਕਾਰਨ ਹੁਣ ਪੂਰੇ ਪੰਜਾਬ ਵਿੱਚ ਬਾਰਿਸ਼ ਹੋ ਰਹੀ ਹੈ । ਦਰਅਸਲ, ਸ਼ਨੀਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਬਰਦਸਤ ਬਾਰਿਸ਼ ਹੋਈ।

ਪੂਰੇ ਸੂਬੇ ਵਿੱਚ ਹੋ ਰਹੀ ਬਾਰਿਸ਼ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ । ਇਸ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਸੱਤ ਦਿਨਾਂ ਤੱਕ ਪੂਰੇ ਸੂਬੇ ਵਿੱਚ ਮੋਹਲੇਧਾਰ ਬਾਰਿਸ਼ ਹੋਵੇਗੀ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਸਵੇਰ ਦੇ ਸਮੇ ਜ਼ਬਰਦਸਤ ਬਾਰਿਸ਼ ਹੋਈ ।

ਜਿਸ ਵਿੱਚ ਪਠਾਨਕੋਟ ਵਿੱਚ 49 ਮਿਲੀਮੀਟਰ, ਅੰਮ੍ਰਿਤਸਰ ਵਿੱਚ 28.4 ਅਤੇ ਲੁਧਿਆਣਾ ਵਿੱਚ 22 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ । ਇਸ ਬਾਰਿਸ਼ ਕਾਰਨ ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ । ਉੱਥੇ ਹੀ ਵਾਤਾਵਰਨ ਵਿੱਚ ਨਮੀ ਦੀ ਮਾਤਰਾ 95 ਦੇ ਪਾਰ ਦਰਜ ਕੀਤੀ ਗਈ,

ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਬਾਰਿਸ਼ ਹੋਵੇਗੀ । ਸ਼ਨੀਵਾਰ ਨੂੰ ਬਾਰਿਸ਼ ਕਾਰਨ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ । ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 33.2, ਬਠਿੰਡਾ ਵਿੱਚ 35.3, ਫਿਰੋਜ਼ਪੁਰ ਵਿੱਚ 35.5, ਜਲੰਧਰ ਵਿੱਚ 32.0,

ਪਠਾਨਕੋਟ ਵਿੱਚ 31.6 ਅਤੇ ਪਟਿਆਲਾ ਵਿੱਚ 34 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ । ਇਸ ਮਾਮਲੇ ਵਿੱਚ ਪੀਏਯੂ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਝੋਨੇ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੈ । ਜਿਸ ਨਾਲ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਲਗਾਉਣ ਦੀ ਲੋੜ ਨਹੀਂ ਹੈ ।

ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖ਼ਬਰੀ! ਇਸ ਤਰੀਕ ਤੋਂ ਖੁਸ਼ਕ ਰਹੇ ਪੰਜਾਬ ਦੇ ਇਲਾਕਿਆਂ ਵਿੱਚ ਵੀ ਪਵੇਗਾ ਭਾਰੀ ਮੀਂਹ ਲੱਗੇਗੀ ਝੜੀ

ਮੌਸਮ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ ,ਲੰਮੇ ਸਮੇ ਤੋਂ ਮੀਹ ਦਾ ਇੰਤਜਾਰ ਕਰ ਰਹੇ ਕਿਸਾਨਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ, ਮੌਨਸੂਨ ਮੀਂਹ ਅਲਰਟ ਮੌਜੂਦਾ ਸ਼ਮੇ ਮੌਨਸੂਨ ਟ੍ਰਫ ਪੰਜਾਬ ਦੇ ਉੱਤਰ-ਪੂਰਬੀ ਭਾਗਾਂ ਤੋਂ ਗੁਜਰ ਰਹੀ ਹੈ ਛਿੱਟੇ ਵਜੋਂ ਇਨਾਂ ਹਿੱਸਿਆਂ ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਦੀ ਹੱਲਚੱਲ ਜਾਰੀ ਹੈ ਅਤੇ ਆਉਦੇ 48 ਘੰਟਿਆਂ ਦੌਰਾਨ ਪੰਜਾਬ ਦੇ ਦੱਖਣ-ਪੱਛਮੀ ਭਾਗਾਂ ਚ ਵੀ ਟੁੱਟਵੀਆਂ ਥਾਵਾਂ ਤੇ ਮੀਂਹ ਸੁਰੂ ਹੋ ਸਕਦਾ ਹੈ ਤੇ ਉੱਤਰ-ਪੂਰਬੀ ਭਾਗਾਂ ਚ ਮੀਂਹ ਚ ਹਲਕਾ ਵਾਧਾ ਹੋ ਸਕਦਾ ਹੈ।

14-15 ਜੁਲਾਈ ਤੋਂ ਮੌਨਸੂਨ ਟ੍ਰਫ ਪੰਜਾਬ ਦੇ ਦੱਖਣ-ਪੱਛਮੀ ਖੇਤਰਾਂ ਵੱਲ ਖਿਸਕਣ ਕਾਰਨ ਮੀਂਹ ਦੀ ਤੀਬਰਤਾ ਅਤੇ ਖੇਤਰ ਵੱਧਣ ਨਾਲ ਅਮ੍ਰਿਤਸਰ, ਜਲੰਧਰ, ਹੁਸਿਆਰਪੁਰ, ਕਪੂਰਥਲਾ, ਗੁਰਦਾਸਪੁਰ, ਸੰਗਰੂਰ, ਅਨੰਦਪੁਰ ਸਾਹਿਬ, ਲੁਧਿਆਣਾ, ਪਟਿਆਲਾ, ਮੌਹਾਲੀ, ਚੰਡੀਗੜ ਸਮੇਤ ਕਈ ਖੇਤਰਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਕਿਤੇ-ਕਿਤੇ ਭਾਰੀ ਤੋਂ ਭਾਰੀ ਮੀਂਹ ਦੀ ਸਭਾਵਨਾ ਹੈ,

ਖਾਸਕਰ 15 ਤੋਂ 18 ਜੁਲਾਈ। ਜਦ ਕਿ ਹੁਣ ਤੱਕ ਖੁਸਕ ਰਹੇ ਬਠਿੰਡਾ, ਫਿਰੋਜਪੁਰ, ਮੁਕਤਸਰ, ਮਾਨਸਾ, ਬਰਨਾਲਾ, ਮੋਗਾ, ਦੇ ਭਾਗਾ ਚ ਵੀ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਮੌਨਸੂਨ ਦਾ ਲੰਬਾਂ ਇੰਤਜਾਰ ਖਤਮ ਹੋਵੇਗਾ,ਓਥੇ ਹੀ 20 ਜੁਲਾਈ ਤੱਕ ਮੀਂਹ ਦੀਆਂ ਗਤੀ-ਵਿਧੀਆਂ ਰੁੱਕ-ਰੁੱਕ ਕੇ ਬਣੇ ਰਹਿਣ ਦੀ ਸਭਾਵਨਾ ਹੈ।

ਬੀਤੇ ਦੋ-ਤਿੰਨ ਦਿਨ ਤੋਂ ਅਰਬ ਸਾਗਰ ਤੋਂ ਦੱਖਣ-ਪੱਛਮੀ ਹਵਾਵਾਂ ਰਾਜਸਥਾਨ ਦੇ ਖੁਸਕ ਇਲਾਕਿਆ ਤੋਂ ਹੋ ਕਿ ਪੰਜਾਬ ਤੱਕ ਪਹੁੰਚ ਰਹੀਆਂ ਹਨ ਜਿਸ ਨਾਲ ਰਾਜਸਥਾਨੀ ਪੀਕ ਜਮੀਨ ਤੋਂ ਅਸਮਾਨ ਤੱਕ ਮੋਟੀ ਚਾਦਰ ਬਣਾ ਚੁੱਕੀ ਹੈ ਜਿਸ ਤੋਂ ਅਗਲੇ 48 ਘੰਟਿਆਂ ਬਾਅਦ ਰਾਜਸਥਾਨੀ ਹਵਾਵਾਂ ਘੱਟਣ ਨਾਲ ਰਾਹਤ ਮਿਲਣ ਦੀ ਸਭਾਵਨਾ ਹੈ।

ਜਾਣੋ ਪੰਜਾਬ ਵਿੱਚ ਕਿਉਂ ਅਤੇ ਕਦੋਂ ਤੱਕ ਚੱਲੇਗੀ ਧੂੜ ਭਰੀ ਹਨ੍ਹੇਰੀ

ਕੱਲ ਤੋਂ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਇਲਾਕੀਆਂ ਵਿੱਚ ਧੂੜ ਦੀ ਮੋਟੀ ਤਹਿ ਬਣੀ ਹੋਈ ਹੈ। ਜੋ ਦਿਨ ਵਧਣ ਦੇ ਨਾਲ ਨਾਲ ਗਹਿਰੀ ਹੋਣ ਲੱਗਦੀ ਹੈ। ਸੂਰਜ ਦੀ ਰੋਸ਼ਨੀ ਧਰਤੀ ਦੀ ਸਤ੍ਹਾ ਤੱਕ ਨਹੀ ਪਹੁੰਚ ਪਾ ਰਹੀ ਹੈ। ਹਨੇਰੀ ਵਰਗਾ ਮਾਹੌਲ ਬਣਿਆ ਹੋਇਆ ਹੈ।

ਕਿਉਂਕਿ ਉੱਤਰ, ਮੱਧਆ ਅਤੇ ਦੱਖਣ ਭਾਰਤ ਵਿੱਚ ਕੋਈ ਵੀ ਸਰਗਰਮ ਪ੍ਰਣਾਲੀ ਨਹੀ ਬਣੀ ਹੋਈ ਹੈ ਜੋ ਮਾਨਸੂਨੀ ਹਵਾਵਾਂ ਦੇ ਰੁਖ਼ ਨੂੰ ਬਦਲ ਸਕੇ। ਕੁੱਝ ਦਿਨ ਪਹਿਲਾਂ ਮੱਧ ਭਾਰਤ ਉੱਤੇ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਬਿਹਾਰ ਉੱਤੇ ਚਲਾ ਗਿਆ ਹੈ।

ਜੋ ਅਰਬ ਸਾਗਰ ਦੀਆਂ ਹਵਾਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਪਰ ਹੁਣ ਅਜਿਹਾ ਕੁੱਝ ਨਹੀ ਹੋ ਰਿਹਾ ਹੈ। ਅਰਬ ਸਾਗਰ ਉੱਤੇ ਨਮੀ ਯੁਕਤ ਤੇਜ਼ ਹਵਾਵਾਂ ( 30km/h ਤੋਂ 60km/h) ਗੁਜਰਾਤ ਅਤੇ ਪਾਕਿਸਤਾਨ ਦੇ ਸਿੰਧ ਤੋਂ ਹੋਕੇ ਥਾਰ ਰੇਗਿਸਤਾਨ ਵਿੱਚ ਦਾਖਲ ਹੋ ਰਹੀ ਹੈ।

ਇਸ ਸਾਲ ਪਿਛਲੇ 1 ਮਹੀਨੇ ਤੋਂ ਥਾਰ ਰੇਗਿਸਤਾਨ ਵਿੱਚ ਮੀਂਹ ਨਹੀ ਪਿਆ ਹੈ। ਜਿਸਦੇ ਕਾਰਨ ਮਿੱਟੀ ਸੁੱਕ ਚੁੱਕੀ ਹੈ। ਅਤੇ ਜਦੋਂ 50km/h ਦੀ ਰਫਤਾਰ ਵਾਲੀਆਂ ਹਵਾਵਾਂ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ ਤੋਂ ਗੁਜਰਦੀਆਂ ਹਨ ਤਾਂ ਇਨ੍ਹਾਂ ਇਲਾਕੀਆਂ ਦੀ ਰੇਗਿਸਤਾਨੀ ਮਿੱਟੀ ਯਾਨੀ ਰੇਤਾ ਮੀਂਹ ਨਾ ਪੈਣ ਕਾਰਨ ਹਵਾ ਵਿੱਚ ਮਿਲ ਰਿਹਾ ਹੈ ।

ਮਿੱਟੀ ਦੇ ਹਵਾ ਵਿੱਚ ਮਿਲਣ ਨਾਲ ਧੂਲ ਦੀ ਮੋਟੀ ਤਹਿ ਜੰਮਣ ਲੱਗੀ ਹੈ। ਪੰਜਾਬ ਸਮੇ ਪੱਛਮੀ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਧੁੰਧਲਾ ਹੋ ਚੁੱਕਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੀਨਾ ਵਿੱਚ ਵੀ ਇਸਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।

ਕਿਉਂਕਿ ਪੱਛਮੀ ਰਾਜਸਥਾਨ ਵਿੱਚ ਮੀਂਹ ਨਵੀ ਪਵੇਗਾ। ਜਿਸਦੇ ਨਾਲ ਇਹ ਮੌਸਮ ਅਗਲੇ ਇੱਕ ਹਫਤੇ ਤੱਕ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ। ਅੱਜ ਪੁਰਵੀ ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਭਾਰੀ ਮੀਂਹ ਵੀ ਪਿਆ , ਪਰ ਇਨ੍ਹਾਂ ਇਲਾਕੀਆਂ ਵਿੱਚ ਵੀ ਇਹੀ ਮੌਸਮ ਬਣਿਆ ਹੋਇਆ ਹੈ।

ਕਿਉਂਕਿ ਮੀਂਹ ਇਸ ਸਮੱਸਿਆ ਦਾ ਹੱਲ ਨਹੀ ਹੈ। ਜਦੋਂ ਤੱਕ ਹਵਾਵਾਂ ਦੇ ਰੁਖ਼ ਵਿੱਚ ਬਦਲਾਅ ਨਹੀ ਆਵੇਗਾ, ਉਂਦੋਂ ਤੱਕ ਧੂਲ ਇਸੇ ਤਰਾਂ ਦਿਖਾਈ ਦੇਵੇਗੀ ਧੂਲ ਦੀ ਮੋਟੀ ਤਹਿ ਨਮੀ ਨੂੰ ਉੱਤੇ ਨਹੀ ਉੱਠਣ ਦੇ ਰਹੀ ਹੈ।

ਇਹੀ ਕਾਰਨ ਹੈ ਕਿ ਕਈ ਥਾਵਾਂ ਉੱਤੇ ਮੀਂਹ ਦੇ ਬਾਅਦ ਵੀ ਲੋਕਾਂ ਨੂੰ ਗਰਮੀ ਅਤੇ ਹੁਮਸ ਤੋਂ ਰਾਹਤ ਨਹੀ ਮਿਲ ਰਹੀ ਹੈ । ਪਰ 14 ਜਾਂ 15 ਜੁਲਾਈ ਤੋਂ ਹੌਲੀ – ਹੌਲੀ ਹਵਾ ਬਦਲਨੀ ਸ਼ੁਰੂ ਹੋ ਜਾਵੇਗੀ। ਅਤੇ ਉਸਤੋਂ ਬਾਅਦ ਮੌਸਮ ਦੇ ਸਾਫ ਹੋਣ ਦੀ ਉਮੀਦ ਹੈ।

ਮੌਸਮ ਵਿਭਾਗ ਦੀ ਚਿਤਾਵਨੀ: 11 ਜੁਲਾਈ ਤੱਕ ਇਨ੍ਹਾਂ ਇਲਾਕੀਆਂ ਵਿਚ ਪਵੇਗਾ ਭਾਰੀ ਮੀਹ

ਭਾਰਤੀ ਮੌਸਮ ਵਿਭਾਗ  ਨੇ ਆਪਣੇ ਤਾਜ਼ਾ ਬੁਲੇਟਨ ਵਿਚ ਦੇਸ਼ ਦੇ ਇਕ ਦਰਜਨ ਤੋਂ ਵੀ ਵੱਧ ਸੂਬਿਆਂ ਵਿਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਵਿਚ ਦੱਖਣੀ-ਪੱਛਮੀ ਮਾਨਸੂਨ ਪਹੁੰਚ ਜਾਵੇਗੀ।

ਬੀਤੇ ਦਿਨੀ ਪੰਜਾਬ ਦੇ ਉੱਤਰ-ਪੂਰਬੀ ਭਾਗਾਂ ਚ ਮੌਨਸੂਨ ਦਸਤਕ ਦੇ ਚੁੱਕਿਆ ਹੈ, ਪਰ ਬਰਸਾਤਾਂ ਚ ਕਮੀ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਰੜਕ ਰਹੀ ਹੈ, ਆਉਦੇ ਕੁਝ ਦਿਨਾਂ ਚ’ ਬਰਸਾਤਾਂ ਵਿੱਚ ਹੌਲੀ-ਹੌਲੀ ਸੁਧਾਰ ਹੋਣ ਦੀ ਉਮੀਦ ਹੈ, ਆਉਦੇ 2-3ਦਿਨਾਂ ਦੌਰਾਨ ਪੰਜਾਬ ਦੇ ਰਹਿੰਦੇ ਭਾਗਾਂ ਚ ਵੀ ਮੌਨਸੂਨ ਦੇ ਸਕਦਾ ਹੈ।

ਇਥੇ ਅਗਲੇ 24 ਘੰਟਿਆਂ ਵਿਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਲਏਗਾ। ਵਿਭਾਗ ਮੁਤਾਬਕ 7 ਤੋਂ 11 ਜੁਲਾਈ ਤੱਕ ਇਨ੍ਹਾਂ ਸੂਬਿਆਂ ਸਮੇਤ ਉੱਤਰ ਪ੍ਰਦੇਸ਼ ਵਿਚ ਭਾਰੀ ਬਾਰਸ਼ ਹੋਵੇਗੀ।

ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਦੇ ਅਨੁਮਾਨ ਲਗਾਏ ਹਨ। 8 ਜੁਲਾਈ ਨੂੰ ਉੱਤਰ ਪ੍ਰਦੇਸ਼ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ, ਜਦਕਿ ਆਸਾਮ ਅਤੇ ਮੇਘਾਲਿਆ ਦੇ ਕੁਝ ਸਥਾਨਾਂ ਉੱਤੇ ਬਹੁਤ ਜ਼ਿਆਦਾ ਬਾਰਸ਼ ਹੋ ਸਕਦੀ ਹੈ।

ਪੂਰਬੀ ਮੱਧ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੂਰਬੀ ਰਾਜਸਥਾਨ, ਪੱਛਮੀ ਬੰਗਾਲ ਅਤੇ ਸਿੱਕਿਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਬਹੁਤ ਭਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ’ਚ 21.2 ਮਿਲੀਮੀਟਰ ਮੀਂਹ ਦਰਜ ਹੋਇਆ। ਮੀਂਹ ਪੈਣ ਕਾਰਨ ਚੰਡੀਗੜ੍ਹ ਦਾ ਤਾਪਮਾਨ 36.2 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਪਟਿਆਲਾ ’ਚ 29 ਮਿਲੀਮੀਟਰ ਮੀਂਹ ਦਰਜ ਹੋਇਆ ਜਦਕਿ ਅੰਮ੍ਰਿਤਸਰ ਤੇ ਲੁਧਿਆਣਾ ’ਚ ਵੀ ਮੀਂਹ ਪਿਆ।

ਇੰਤਜ਼ਾਰ ਖਤਮ, ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਪਵੇਗਾ ਭਾਰੀ ਮੀਂਹ

ਅੱਜ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਪੂਰਬੀ ਖੇਤਰਾਂ ਚ ਸਵੇਰ ਤੋਂ ਪ੍ਰੀ-ਮੌਨਸੂਨ ਹੱਲਚੱਲ ਦੁਪਿਹਰ ਤੱਕ ਰੁੱਕ-ਰੁੱਕ ਜਾਰੀ ਰਹੀ, ਮੌਨਸੂਨੀ ਟ੍ਰਫ ਪੰਜਾਬ ਤੋਂ ਬੰਗਾਲ ਦੀ ਖਾੜੀ ਤੱਕ ਜਾ ਰਹੀ ਹੈ ,ਸਿੱਟੇ ਵਜੋਂ ਪੂਰਬੀ ਨਮ ਹਵਾਵਾਂ ਦਾ ਅਸਰ ਸੂਬੇ ਵਿੱਚ ਸਾਫ ਵਿਖਾਈ ਦੇ ਰਿਹਾ ਹੈ,

ਜਿਸ ਨਾਲ ਆਉਦੇ 24 ਤੋਂ 48 ਘੰਟਿਆਂ ਦਰਮਿਆਨ ਪੰਜਾਬ ਦੇ ਉੱਤਰ- ਪੂਰਬੀ ਹਿੱਸਿਆਂ ਚ ਮੌਨਸੂਨ ਦਾ ਲੰਬਾ ਇੰਤਜਾਰ ਜਲਦ ਖਤਮ ਹੋ ਸਕਦਾ ਹੈ, ਬਾਕੀ ਖੇਤਰਾਂ ਚ ਵੀ ਚੰਗੀਆਂ ਫੁਹਾਰਾਂ ਦੀ ਉਮੀਦ ਹੈ, 5 ਤੋਂ 8 ਜੁਲਾਈ ਵਿਚਕਾਰ ਪੰਜਾਬ ਦੇ ਬਹੁਤੇ ਭਾਗਾਂ ਚ ਮੌਨਸੂਨੀ ਬਰਸਾਤਾਂ ਦੀ ਉਮੀਦ ਹੈ,

ਬੇਸੱਕ ਬਰਸਾਤਾਂ ਬਹੁਤੀਆਂ ਭਾਰੀਆਂ ਨਹੀ ਹੋਣਗੀਆਂ ਪਰ ਪੰਜਾਬ ਚ ਰੁੱਕ-ਰੁੱਕ ਬਰਸਾਤੀ ਹੱਲਚੱਲ ਬਣੀ ਰਵੇਗੀ , 5 ਤੋਂ 6 ਜੁਲਾਈ ਪੰਜਬ ਦੇ ਉੱਤਰ-ਪੂਰਬੀ ਅਤੇ ਕੁਝ ਮੱਧ ਭਾਗਾਂ ਜਿਨਾਂ ਵਿੱਚ ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਜਲੰਧਰ, ਹੁਸਿਆਰਪੁਰ, ਲੁਧਿਆਣਾ, ਪੂਰਬੀ ਮੋਗਾ,ਪਟਿਆਲਾ, ਸੰਗਰੂਰ, ਚੰਡੀਗੜ, ਮੌਹਾਲੀ,

ਅਨੰਦਪੁਰ ਸਾਹਿਬ ਮੌਨਸੂਨ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਨੀਵੇਂ ਬੱਦਲਾਂ ਦੀ ਮੋਜੂਦਗੀ ਚ ਮੌਨਸੂਨ ਦਸਤਕ ਦੇ ਸਕਦਾ ਹੈ ਜਿਨਾਂ ਨੂੰ ਪੁਰਾਣੇ ਲੋਕ ਰੌਲੀਆ ਚਾਲ ਵੀ ਆਖਦੇ ਹਨ। 6 ਤੋਂ 8 ਜੁਲਾਈ  ਫਿਰੋਜਪੁਰ, ਬਠਿੰਡਾ, ਮੁਕਤਸਰ, ਮਾਨਸਾ,

ਬਰਨਾਲਾ ਖੇਤਰਾਂ ਚ ਦਰਮਿਆਨੇ ਅਤੇ ਇੱਕ ਦੋ ਖੇਤਰਾਂ ਚ ਭਾਰੀ ਮੀਂਹ ਨਾਲ ਮੌਨਸੂਨ ਦਾ ਆਗਮਨ ਹੋ ਸਕਦਾ ਹੈ, ਇਨ੍ਹਾ ਇਲਾਕਿਆਂ ਚ ਮੌਨਸੂਨ ਦਸਤਕ ਤਾਂ ਦੇ ਸਕਦਾ ਪਰ ਬਰਸਾਤੀ ਹੱਲਚੱਲ ਥੋੜੀਆਂ ਥਾਂਵਾ ਤੱਕ ਸੀਮਤ ਰਹਿ ਸਕਦੀ ਹੈ ਜੀ,ਬਾਰਡਰ ਨਾਲ ਲੱਗਦੇ ਥੋੜੇ ਖੇਤਰਾਂ ਚ ਮੌਨਸੂਨ ਥੋੜੀ ਦੇਰੀ ਤੇ ਵੀ ਖਿਸਕ ਸਕਦਾ ਹੈ।

ਨਵੀਂ ਖੋਜ! 2050 ਤੱਕ ਧਰਤੀ ਤੋਂ ਇਸ ਵਜ੍ਹਾ ਕਰਕੇ ਖਤਮ ਹੋ ਜਾਣਗੇ ਇਨਸਾਨ,ਹੋ ਚੁੱਕੀ ਹੈ ਸ਼ਰੂਆਤ

ਗਲੋਬਲ ਵਾਰਮਿੰਗ, ਪ੍ਰਦੂਸ਼ਣ ਨਾਲ ਜੁੜੀਆਂ ਖਬਰਾਂ ਅਸੀ ਲਗਾਤਾਰ ਸੁਣਦੇ ਆ ਰਹੇ ਹਾਂ। ਪਰ ਅੱਜ ਅਸੀ ਇੱਕ ਅਜੇਹੀ ਖੋਜ ਬਾਰੇ ਗੱਲ ਕਰਮ ਜਾ ਰਹੇ ਹਾਂ ਜੋ ਤੁਹਾਣੀ ਹੈਰਾਨ ਕਰ ਦੇਵੇਗੀ। ਇਹ ਰਿਸਰਚ ਸਾਨੂੰ ਦੱਸਦੀ ਹੈ ਕਿ ਕਿਵੇਂ ਕਲਾਇਮੇਟ ਚੇਂਜ ਦੇ ਚਲਦੇ 2050 ਤੱਕ ਮਨੁੱਖ ਜਾਤੀ ਖਤਮ ਹੋ ਸਕਦੀ ਹੈ।

ਆਸਟ੍ਰੇਲੀਆ ਵਿੱਚ ਇੱਕ ਰਿਸਰਚ ਤੋਂ ਬਾਅਦ ਚਿਤਾਵਨੀ ਦਿੱਤੀ ਗਈ ਹੈ ਕਿ ਮਨੁੱਖ ਸਭਿਅਤਾ ਅਗਲੇ 3 ਦਸ਼ਕਾਂ ਤੋਂ ਜ਼ਿਆਦਾ ਨਹੀਂ ਬਚ ਸਕੇਗੀ। ਸਾਲ 2050 ਤੱਕ ਧਰਤੀ ਦਾ ਔਸਤਨ ਤਾਪਮਾਨ 3°c ਤੱਕ ਵੱਧ ਜਾਵੇਗਾ। ਇਸ ਰਿਸਰਚ ਨੂੰ ਬਾਰੇ ਰਾਇਲ ਆਸਟਰੇਲਿਅਨ ਨੇਵੀ ਦੇ ਐਡਮਿਰਲ, ਕਰਿਸ ਬੈਰੀ ਦੱਸਦੇ ਹਨ ਕਿ ਇਹ ਰਿਪੋਰਟ ਇਹ ਦੱਸਦੀ ਹੈ ਕਿ ਮਨੁੱਖ ਜੀਵਨ ਹੁਣ ਭਿਆਨਕ ਰੂਪ ਨਾਲ ਅਲੋਪ ਹੋਣ ਦੀ ਕਗਾਰ ਉੱਤੇ ਹੈ।

ਇਸਦੀ ਵਜ੍ਹਾ ਹੈ ਕਲਾਇਮੇਟ ਚੇਂਜ। ਕਲਾਈਮੇਟ ਚੇਂਜ ਹੁਣ ਮਨੁੱਖ ਲਈ ਖ਼ਤਰਾ ਬਣਦਾ ਚਲਾ ਜਾ ਰਿਹਾ ਹੈ। ਅਜਿਹਾ ਖ਼ਤਰਾ ਜਿਸਨੂੰ ਸੰਭਾਲਣਾ ਲਗਭਗ ਨਾਮੁਮਕਿਨ ਹੋ ਜਾਵੇਗਾ। ਬੈਰੀ ਨੇ ਇਹ ਵੀ ਕਿਹਾ ਕਿ ਨਿਊਕਲਿਅਰ ਵਾਰ ਦੇ ਬਾਅਦ ਮਨੁੱਖ ਜੀਵਨ ਨੂੰ ਦੂਜਾ ਵੱਡਾ ਖ਼ਤਰਾ ਗਲੋਬਲ ਵਾਰਮਿੰਗ ਤੋਂ ਹੈ।

ਇਸ ਰਿਸਰਚ ਨਾਲ ਜੁੜੇ ਖੋਜਕਾਰਾਂ ਨੇ ਮੌਜੂਾਦਾ ਹਾਲਤ ਨੂੰ ਦੇਖਦੇ ਹੋਏ ਦੱਸਿਆ ਕਿ 2050 ਤੱਕ …

  • 2050 ਤੱਕ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਅਤੇ ਧਰਤੀ ਦੇ 35% ਹਿੱਸੇ ਨੂੰ ਸਾਲ ਵਿੱਚ 20 ਦਿਨ ਜਾਨਲੇਵਾ ਗਰਮੀ ਦਾ ਸਾਮਣਾ ਕਰਣਾ ਪਵੇਗਾ।
  • ਖੇਤੀਬਾੜੀ ਉਤਪਾਦ ਦੇ ਪੰਜਵੇਂ ਹਿੱਸੇ ਵਿੱਚ ਕਟੌਤੀ ਹੋਵੇਗੀ।
  • ਅਮੇਜਨ( Amazon) ਈਕੋਸਿਸਮ ਨਸ਼ਟ ਹੋ ਚੁੱਕਿਆ ਹੋਵੇਗਾ।
  • ਆਰਕਟਿਕ ਜੋਨ ਗਰਮੀਆਂ ਵਿੱਚ ਬਰਫ ਅਜ਼ਾਦ ਹੋ ਚੁੱਕਿਆ ਹੋਵੇਗਾ।
  • ਸਮੁੰਦਰ ਦਾ ਪੱਧਰ 0.5 ਮੀਟਰ ਤੱਕ ਵੱਧ ਜਾਵੇਗਾ।
  • ਏਸ਼ਿਆ ਦੀਆਂ ਸਾਰੀਆਂ ਮਹਾਨ ਨਦੀਆਂ ਦਾ ਪਾਣੀ ਜਿਆਦਾ ਮਾਤਰਾ ਵਿੱਚ ਸੁੱਕ ਜਾਵੇਗਾ।
  • 1 ਅਰਬ ਤੋਂ ਜ਼ਿਆਦਾ ਲੋਕ ਆਪਣੇ ਘਰ ਛੱਡਕੇ ਦੂਜੀ ਜਗ੍ਹਾ ਵਸਣ ਨੂੰ ਮਜਬੂਰ ਹੋ ਜਾਣਗੇ।
  • ਧਰਤੀ ਦਾ ਇੱਕ ਤਿਹਾਈ ਹਿੱਸਾ ਰੇਗਿਸਤਾਨ ਵਿੱਚ ਤਬਦੀਲ ਹੋ ਸਕਦਾ ਹੈ।

ਰਿਪੋਰਟ ਦੇ ਮੁਤਾਬਕ 2050 ਤੱਕ ਅਲ ਨੀਨੋ ਸੇਮੀ ਪਰਮਾਨੇਂਟ ਕੰਡੀਸ਼ਨ ਤੱਕ ਪਹੁਂਚ ਜਾਵੇਗਾ। ਇਸ ਵਜ੍ਹਾ ਨਾਲ ਮਾਨਸੂਨ ਹੌਲੀ – ਹੌਲੀ ਘੱਟ ਹੁੰਦਾ ਜਾਵੇਗਾ। ਇਸਦੇ ਵਿਪਰੀਤ ਲਿਆ ਨੀਨਾ ਕੰਡੀਸ਼ਨ ਖਤਮ ਹੋ ਜਾਵੇਗੀ ਜੋ ਕਿ ਮਾਨਸੂਨ ਲਿਆਉਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਮੱਧ ਪੁਰਬ ਦੇ ਕਈ ਦੇਸ਼ਾਂ ਵਿੱਚ ਘੱਟਦਾ ਖੇਤੀਬਾੜੀ ਉਤਪਾਦ, ਸੁੱਕੇ ਜੰਗਲਾਂ ਵਿੱਚ ਲੱਗ ਰਹੀ ਅੱਗ ਅਤੇ ਫਸਲਾਂ ਦੇ ਲਗਾਤਾਰ ਨਸ਼ਟ ਹੋਣ ਨਾਲ ਯੂਰੋਪ ਵਿੱਚ ਮਾਇਗਰੇਸ਼ਨ ਦਾ ਸੰਕਟ ਵਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਆਉਣ ਵਾਲੇ 3 ਦਸ਼ਕਾਂ ਵਿੱਚ 1 ਅਰਬ ਤੋਂ ਜ਼ਿਆਦਾ ਲੋਕ ਆਪਣੇ ਪਿੰਡ ਜਾਂ ਸ਼ਹਿਰ ਤੋਂ ਮਾਇਗਰੇਟ ਕਰ ਚੁੱਕੇ ਹੋਣਗੇ