ਜਾਣੋ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਬਾਦਲ ਨੂੰ ਕਿਸ ਨੇ ਦਿਵਾਈ ਜਿੱਤ ?

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਜੇਤੂ ਰਹੀ ਹੈ। ਹਰਸਿਮਰਤ ਨੇ 4,92,824 ਵੋਟਾਂ ਹਾਸਲ ਕੀਤੀਆਂ ਜਦੋਂਕਿ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ। ਉਨ੍ਹਾਂ ਨੇ ਰਾਜਾ ਵੜਿੰਗ ਨੂੰ 21,772 ਵੋਟਾਂ ਦੇ ਫਰਕ ਨਾਲ ਹਰਾਇਆ।

ਹਰਸਿਮਰਤ ਨੂੰ ਪੰਜ ਵਿਧਾਨ ਸਭਾ ਹਲਕਿਆਂ ਤੋਂ ਵੱਧ ਵੋਟਾਂ ਮਿਲੀਆਂ। ਜਾਣੋ ਹਰਸਿਰਮਰਤ ਬਾਦਲ ਨੂੰ ਕਿਸ-ਕਿਸ ਹਲਕੇ ਨੇ ਜਿਤਾਇਆ।ਦਰਅਸਲ ਬਠਿੰਡਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ ਚਾਰ ਹਲਕੇ ਰਾਜਾ ਵੜਿੰਗ ਦੇ ਹੱਕ ਵਿੱਚ ਤੇ ਪੰਜ ਹਲਕੇ ਹਰਸਿਮਰਤ ਦੇ ਪੱਖ ਵਿੱਚ ਭੁਗਤੇ।

ਪਹਿਲੀ ਵਾਰ ਹਰਸਿਮਰਤ ਨੂੰ ਬਠਿੰਡਾ ਸ਼ਹਿਰ ਵਿੱਚੋਂ 3,743 ਵੋਟਾਂ ਦੀ ਲੀਡ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚੋਂ ਹਰਸਿਮਰਤ ਨੂੰ 16,125 ਦੀ ਲੀਡ ਮਿਲੀ। ਪਿਛਲੀ ਚੋਣ ‘ਚ ਇਹ ਲੀਡ 34,219 ਸੀ।ਇਸ ਤੋਂ ਇਲਾਵਾ ਹਰਸਿਮਰਤ ਨੂੰ ਬਠਿੰਡਾ ਦਿਹਾਤੀ ਤੋਂ 2586 ਵੋਟਾਂ ਤੇ ਬੁਢਲਾਡਾ ਤੋਂ 8524 ਦੀ ਲੀਡ ਮਿਲੀ ਹੈ।

ਸਰਦੂਲਗੜ੍ਹ ਹਲਕਾ ਪਿਛਲੀਆਂ ਚੋਣਾਂ ਵਿੱਚ ਦੋ ਦਫ਼ਾ ਹਰਸਿਮਰਤ ਦੇ ਪੱਖ ਵਿੱਚ ਖੜ੍ਹਾ ਪਰ ਐਤਕੀਂ ਰਾਜਾ ਵੜਿੰਗ ਨੂੰ 3158 ਵੋਟਾਂ ਦੀ ਲੀਡ ਮਿਲੀ। ਮਾਨਸਾ ਤੋਂ ਕਾਂਗਰਸ ਦੀ ਲੀਡ ਸਿਰਫ 2926 ਵੋਟਾਂ ਦੀ ਹੀ ਰਹਿ ਗਈ ਹੈ ਜਦੋਂਕਿ ਸਾਲ 2014 ਵਿਚ ਇਹ ਲੀਡ 23,911 ਵੋਟਾਂ ਦੀ ਸੀ।‘ਆਪ’ ਤੋਂ ਆਏ ਵਿਧਾਇਕ ਮਾਨਸ਼ਾਹੀਆ ਦਾ ਵੀ ਕੋਈ ਫਾਇਦਾ ਨਹੀਂ ਮਿਲ ਸਕਿਆ।

ਹਲਕਾ ਤਲਵੰਡੀ ਸਾਬੋ ਤੋਂ ਵੜਿੰਗ ਨੂੰ 5961 ਵੋਟਾਂ ਦੀ ਤੇ ਹਲਕਾ ਮੌੜ ਤੋਂ 5653 ਵੋਟਾਂ ਦੀ ਲੀਡ ਮਿਲੀ ਹੈ। ਕਾਂਗਰਸ ਨੂੰ ਨੌਂ ਹਲਕਿਆਂ ਵਿੱਚੋਂ ਚਾਰ ’ਤੇ ਲੀਡ ਮਿਲੀ ਹੈ ਜਦੋਂਕਿ ਸਾਲ 2014 ਵਿੱਚ ਤਿੰਨ ਤੇ ਸਾਲ 2009 ਵਿੱਚ ਸਿਰਫ ਦੋ ਹਲਕਿਆਂ ਵਿੱਚ ਹੀ ਲੀਡ ਮਿਲੀ ਸੀ।

ਤਾਜ਼ਾ ਖਬਰ: ਰੁਝਾਨਾਂ ਤੋਂ ਉਲਟ ਇੱਕ ਵਾਰ ਫਿਰ ਬਦਲੇ ਪੰਜਾਬ ਦੇ ਨਤੀਜੇ ਹੁਣ ਇਹ ਉਮੀਦਵਾਰ ਚੱਲ ਰਹੇ ਹਨ ਅੱਗੇ

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਹੁਣ ਤਕ ਦੇ ਰੁਝਾਨਾਂ ਮੁਤਾਬਕ ਗੁਰਦਾਸਪੁਰ ਤੋਂ ਸੰਨੀ ਦਿਓਲ 53614, ਸੰਗਰੂਰ ਤੋਂ ਭਗਵੰਤ ਮਾਨ 55870, ਪਟਿਆਲਾ ਤੋਂ ਪਰਨੀਤ ਕੌਰ 97039, ਬਠਿੰਡਾ ਤੋਂ ਹਰਸਿਮਰਤ ਕੌਰ 9651, ਲੁਧਿਆਣਾ ਤੋਂ ਰਵਨੀਤ ਬਿੱਟੂ 52797 ਨਾਲ ਅੱਗੇ ਹਨ।

ਇਸ ਦੇ ਨਾਲ ਹੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ 28164, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ 52235, ਫਰੀਦਕੋਟ ਤੋਂ ਮੁਹੰਮਦ ਸਦੀਕ 44242, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ 67832, ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 106998, ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ 19895, ਖਡੂਰ ਸਾਹਿਬ ਤੋਂ ਜਸਬੀਰ ਸਿੰਘ 90590 ਤੇ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ 11001 ਵੋਟਾਂ ਨਾਲ ਅੱਗੇ ਹਨ।

ਹੁਣ ਤਕ 13 ਵਿੱਚੋਂ 8 ਸੀਟਾਂ ‘ਤੇ ਕਾਂਗਰਸ, 4 ‘ਤੇ ਅਕਾਲੀ ਦਲ-ਬੀਜੇਪੀ ਤੇ ਇੱਕ ਸੀਟ ‘ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 13 ਸੀਟਾਂ ਹਨ ਤੇ ਇਨ੍ਹਾਂ ‘ਤੇ 278 ਉਮੀਦਵਾਰ ਮੈਦਾਨ ਵਿੱਚ ਹਨ।

ਕਾਲੀ ਦਲ ਲਈ ਬਠਿੰਡਾ ਸੀਟ ਬੇਹੱਦ ਹੀ ਅਹਿਮ ਹੈ ਜੇਕਰ ਉਹ ਇਹ ਸੀਟ ਉਹ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਸਿਆਸੀ ਭਵਿੱਖ ਬਚਿਆ ਰਹੇਗਾ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਲਈ ਅਹਿਮ ਸੀਟ ਪਟਿਆਲਾ ਹੈ ਜਿੱਥੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਚੋਣ ਮੈਦਾਨ ਵਿੱਚ ਹੈ, ਜੇਕਰ ਕਾਂਗਰਸ ਇਹ ਸੀਟ ਜਿੱਤਦੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਜਿੱਤ ਹੋਵੇਗੀ ।

ਇਸ ਦੌਰਾਨ ਕੌਮੀ ਰੁਝਾਨਾਂ ਵਿੱਚ ਭਾਜਪਾ 348, ਕਾਂਗਰਸ 91 ਅਤੇ ਹੋਰ 103 ਸੀਟਾਂ ‘ਤੇ ਅੱਗੇ ਚੱਲ ਰਹੀ ਰਹੀ ਹੈ।ਇਸ ਨੂੰ ਲੈ ਕੇ ਵੱਖ -ਵੱਖ ਚੋਣ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਅਸਲ ਨਤੀਜੇ ਸ਼ਾਮ ਤੱਕ ਸਭ ਦੇ ਸਾਹਮਣੇ ਹੋਣਗੇ।

ਬਠਿੰਡਾ ‘ਚ ਹਰਸਿਮਰਤ ਬਾਦਲ ਤੇ ਰਾਜਾ ਵੜਿੰਗ ‘ਚ ਜ਼ਬਰਦਸਤ ਟੱਕਰ, ਇਹ ਉਮੀਦਵਾਰ ਚੱਲ ਰਿਹਾ ਅੱਗੇ

ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ। ਇਹ ਨਤੀਜੇ ਰਾਜਨੀਤਿਕ ਪਾਰਟੀਆਂ ਦੇ ਲਈ ਇਜ਼ਤ ਦਾ ਸਵਾਲ ਬਣੇ ਹੋਏ ਹਨ।ਲੋਕ ਸਭਾ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਬਰਦਸਤ ਮੁਕਾਬਲਾ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਹਰਸਿਮਰਤ ਕੌਰ ਬਾਦਲ 7895 ਵੋਟਾਂ ਨਾਲ ਅੱਗੇ ਚੱਲ ਰਹੀ ਹੈ।ਓਥੇ ਇਸ ਸਮੇਂ ਚੋਣਾਂ ਰਾਊਂਡ ਚੱਲ ਰਿਹਾ ਹੈ।ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ 111680 ਅਤੇ ਕਾਂਗਰਸ ਦੇ ਰਾਜਾ ਵੜਿੰਗ ਨੂੰ 103785 ਵੋਟਾਂ ਮਿਲੀਆਂ ਹਨ।

ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੀ ਹੈ। 1962 ਤੋਂ ਲੈ ਕੇ 2014 ਤੱਕ 10 ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਬਾਜ਼ੀ ਮਾਰੀ ਹੈ।ਇਸ ਸੀਟ ‘ਤੇ ਇਸ ਵਾਰੀ ਰੌਚਕ ਮੁਕਾਬਲਾ ਹੈ। ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀਆਂ ਅਹਿਮ ਸੀਟਾਂ ਵਿਚੋਂ ਇਕ ਸੀਟ ਹੈ, ਜਿੱਥੇ ਬਾਦਲ ਪਰਿਵਾਰ ਲਈ ਇਹ ਸੀਟ ਜਿੱਤਕੇ ਅਕਾਲੀ ਦਲ ਦੀ ਇੱਜ਼ਤ ਬਚਾਉਣਾ ਅਹਿਮ ਹੈ।

ਉਥੇ ਦੂਜੀਆਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੀਡੀਏ ਲਈ ਵੀ ਇਸ ਸੀਟ ਤੋਂ ਆਪਣੀ ਜਿੱਤ ਦੀ ਦਾਅਵੇਦਾਰੀ ਕਰ ਰਹੀਆਂ ਹਨ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਲਈ ਕਾਂਗਰਸ ਨੂੰ ਬਹੁਤ ਉਮੀਦਾਂ ਹਨ

ਫਿਰੋਜ਼ਪੁਰ ਦੀ ਹਾਟ ਸੀਟ ਜਿੱਥੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ, ਹੁਣ ਤੱਕ ਦੇ ਆਏ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।

ਜਾਣੋ ਕਿਉਂ ਕਾਂਗਰਸ ਨੂੰ ਬਹੁਤ ਮਹਿੰਗਾ ਪਿਆ ਸਿੱਧੂ ਦਾ ਪ੍ਰਚਾਰ

ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ, ਪੰਜਾਬ ਵਿਚ ਕਾਂਗਰਸ ਦੀ ਜਿੱਤ ਅਤੇ ਦੇਸ਼ ਭਰ ਵਿਚ ਹਾਰ ਤੋਂ ਬਾਅਦ ਹੁਣ ਰਡਾਰ ਉਤੇ ਨਵਜੋਤ ਸਿੰਘ ਸਿੱਧੂ ਹਨ।

ਕਈ ਮੰਤਰੀਆਂ ਨੇ ਸਿੱਧੂ ਖ਼ਿਲਾਫ਼ ਮੋਰਚਾ ਵੀ ਖੋਲ੍ਹ ਦਿੱਤਾ ਹੈ। ਨਵੇਂ ਚੁਣੇ ਗਏ ਕਾਂਗਰਸੀ ਸਾਂਸਦਾਂ ਵੱਲੋਂ ਵੀ ਸਿੱਧੂ ਉਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਪੰਜਾਬ ਵਿਚ ਆਪਣੀ ਹੀ ਲੀਡਰਸ਼ਿਪ ਤੋਂ ਨਾਰਾਜ਼ ਸਿੱਧੂ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਲਈ ਪੰਜਾਬ ਤੋਂ ਬਾਹਰ ਦਾ ਜ਼ਿੰਮਾ ਸੌਂਪਿਆ ਗਿਆ।

ਸਿੱਧੂ ਨੇ ਹਾਲਾਂਕਿ ਚੋਣਾਂ ਦੇ ਆਖੀਰ ਵਿਚ ਪੰਜਾਬ ਵਿਚ ਵੀ ਪ੍ਰਚਾਰ ਕੀਤਾ। ਪਰ ਸਿੱਧੂ ਜਿੱਥੇ-ਜਿੱਥੇ ਗਏ, ਉੱਥੇ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ। ਸਿੱਧੂ ਨੇ 56 ਸੀਟਾਂ ਉਤੇ ਪ੍ਰਚਾਰ ਕੀਤਾ ਤੇ ਕਾਂਗਰਸ ਉਨ੍ਹਾਂ ਵਿਚੋਂ 49 ਸੀਟਾਂ ਹਾਰ ਗਈ।

ਸਿੱਧੂ ਨੇ ਪੰਜਾਬ ਵਿਚ ਸਿਰਫ ਦੋ ਸੀਟਾਂ ਉਤੇ ਪ੍ਰਚਾਰ ਕੀਤਾ, ਪਰ ਕਾਂਗਰਸ ਦੋਵੇਂ- ਬਠਿੰਡਾ ਅਤੇ ਗੁਰਦਾਸਪੁਰ ਦੀਆਂ ਸੀਟਾਂ ਹਾਰ ਗਈ। ਇਸੇ ਤਰ੍ਹਾਂ ਸਿੱਧੂ ਹਰਿਆਣਾ ਵਿਚ 5 ਸੀਟਾਂ ਉਤੇ ਪ੍ਰਚਾਰ ਕਰਨ ਗਏ ਤੇ ਕਾਂਗਰਸ ਸਾਰੀਆਂ ਪੰਜੇ ਸੀਟਾਂ ਹਾਰ ਗਈ।

ਹਿਮਾਚਲ ਵਿਚ ਸਿੱਧੂ ਨੇ 2 ਸੀਟਾਂ ਉਤੇ ਪ੍ਰਚਾਰ ਕੀਤਾ, ਕਾਂਗਰਸ ਦੋਵੇਂ ਸੀਟਾਂ ਹਾਰ ਗਈ। ਸਿੱਧੂ ਨੇ ਸਭ ਤੋਂ ਵੱਧ ਸੀਟਾਂ ਉਤੇ ਪ੍ਰਚਾਰ ਗੁਜਰਾਤ ਵਿਚ ਕੀਤਾ। ਗੁਜਰਾਤ ਦੀਆਂ 9 ਸੀਟਾਂ ਉਤੇ ਸਿੱਧੂ ਪ੍ਰਚਾਰ ਕਰਨ ਪਹੁੰਚੇ ਤੇ ਸਾਰੀਆਂ 9 ਸੀਟਾਂ ਉਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਸਿੱਧੂ ਕਾਂਗਰਸ ਲਈ ਕੋਈ ਸਿਆਸੀ ਕਮਾਲ ਨਹੀਂ ਕਰ ਸਕੇ।

ਮੋਦੀ ਸਰਕਾਰ ਬਹੁਤ ਜਲਦ ਸ਼ੁਰੂ ਕਰੇਗੀ ਕਿਸਾਨਾਂ ਵਾਸਤੇ ਇਹ ਵੱਡੀ ਯੋਜਨਾ

ਦੇਸ਼ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਇਕ ਵਾਰ ਫਿਰ ਬਣ ਗਈ ਹੈ, ਜਿਸ ਵਿੱਚ ਇੱਕ ਵੱਡਾ ਵੋਟ ਸ਼ੇਅਰ ਕਿਸਾਨਾਂ ਦਾ ਰਿਹਾ ਹੈ। ਉਥੇ ਹੀ ਕਿਸਾਨ ਜਿਨ੍ਹਾਂ ਦੇ ਲਈ ਭਾਜਪਾ ਨੇ ਆਪਣੇ ਚੁਨਾਵੀ ਘੋਸ਼ਣਾਪੱਤਰ ਵਿੱਚ ਵੱਡੇ ਵਾਅਦੇ ਕੀਤੇ ਸੀ।

ਨਾਲ ਹੀ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਦਾ ਵੀ ਭਾਜਪਾ ਨੇ ਟੀਚਾ ਤੈਅ ਕੀਤਾ ਹੈ। ਅਜਿਹੇ ਵਿੱਚ ਦੇਸ਼ ਵਿੱਚ ਭਾਜਪਾ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਉੱਤੇ ਇਹਨਾਂ ਵਾਅਦਿਆਂ ਉੱਤੇ ਕੰਮ ਕਰਣਾ ਹੋਵੇਗਾ।

ਕਿਸਾਨਾਂ ਨੂੰ ਵੀ ਪੈਨਸ਼ਨ ਮਿਲੇਗੀ

ਪੀਐਮ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨਾਂ ਲਈ 2 ਹੈਕਟੇਅਰ ਜ਼ਮੀਨ ਵਾਲੇ ਕਿਸਾਨਾਂ ਲਈ 6000 ਹਜਾਰ ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਸੀ। ਉਥੇ ਹੀ, ਹੁਣ ਦੁਬਾਰਾ ਸਰਕਾਰ ਬਨਣ ਦੇ ਬਾਅਦ ਦੇਸ਼ ਦੇ ਸਾਰੇ ਕਿਸਾਨਾਂ ਤੱਕ ਇਹ ਯੋਜਨਾ ਪਹੁੰਚਾਈ ਜਾਵੇਗੀ।

ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਭਾਜਪਾ ਸਰਕਾਰ ਪੈਨਸ਼ਨ ਯੋਜਨਾ ਸ਼ੁਰੂ ਕਰੇਗੀ। ਇਸਦੇ ਤਹਿਤ 60 ਸਾਲ ਦੀ ਉਮਰ ਵਰਗ ਵਾਲੇ ਕਿਸਾਨਾਂ ਨੂੰ ਫਾਇਦਾ ਮਿਲੇਗਾ। ਖੇਤੀ ਦੀ ਉਤਪਾਦਕਤਾ ਵਧਾਉਣ ਲਈ ਭਾਜਪਾ ਸਰਕਾਰ ਆਉਣ ਵਾਲੀ ਪੰਜ ਸਾਲਾ ਯੋਜਨਾ ਵਿੱਚ 25 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਭਾਜਪਾ ਸਰਕਾਰ ਕਿਸਾਨਾਂ ਨੂੰ 1 ਤੋਂ 5 ਸਾਲ ਲਈ ਜ਼ੀਰੋ ਫ਼ੀਸਦੀ ਉੱਤੇ ਇੱਕ ਲੱਖ ਰੁਪਏ ਦੇ ਨਵੇਂ ਖੇਤੀ ਲੋਨ, ਮੂਲ ਰਾਸ਼ੀ ਦੇ ਸਮੇਂ ਤੇ ਭੁਗਤਾਨ ਦੀ ਸ਼ਰਤ ਉੱਤੇ ਪ੍ਰਦਾਨ ਕਰੇਗੀ। ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾ ਦਾ ਵਿਸਥਾਰ ਕੀਤਾ ਜਾਵੇਗਾ। ਖੇਤੀ ਉਤਪਾਦਾਂ ਦੇ ਨਿਰਯਾਤ ਅਤੇ ਆਯਾਤ ਨੂੰ ਲੈ ਕੇ ਇੱਕ ਨੀਤੀ ਤਿਆਰ ਕੀਤੀ ਜਾਵੇਗੀ। ਉਚਿਤ ਦਰ ਉੱਤੇ ਕਿਸਾਨਾਂ ਨੂੰ ਸਮੇਂ ਤੇ ਬੀਜ ਉਪਲੱਬਧ ਕਰਾਏ ਜਾਣਗੇ।

ਲਓ ਜੀ ਹੁਣ ਇਹ 3 ਬੈਂਕ ਵੀ ਹੋਣਗੇ ਖਤਮ, ਗਾਹਕਾਂ ‘ਤੇ ਪਵੇਗਾ ਇਹ ਅਸਰ

ਪੰਜਾਬ ਨੈਸ਼ਨਲ ਬੈਂਕ ਜਲਦ ਹੀ ਤਿੰਨ ਛੋਟੇ ਸਰਕਾਰੀ ਬੈਂਕਾਂ ਦਾ ਮਿਸ਼ਰਨ ਕਰ ਸਕਦਾ ਹੈ। ਇਨ੍ਹਾਂ ਵਿਚ ਓਰੀਐਂਟਲ ਬੈਂਕ ਆਫ਼ ਕਾਮਰਸ, ਆਂਧਰਾ ਬੈਂਕ ਅਤੇ ਇਲਾਹਾਬਾਦ ਬੈਂਕ ਸ਼ਾਮਲ ਹਨ। ਅਗਲੇ ਤਿੰਨ ਮਹੀਨਿਆਂ ਵਿਚ ਪੀਐਨਬੀ ਬੈਂਕਾਂ ਦੇ ਮਿਸ਼ਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ।

ਸਰਕਾਰ ਕਰਜ਼ ਨਾਲ ਲੱਦੇ ਬੈਂਕਿੰਗ ਸੈਕਟਰ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਬੈਂਕਾਂ ਦਾ ਰਲੇਵਾਂ ਕਰ ਸਕਦੀ ਹੈ।ਇਸ ਸਾਲ ਦੀ ਸ਼ੁਰੂਆਤ ਵਿਚ ਪਹਿਲਾਂ ਤਿੰਨ ਬੈਕਾਂ ਦਾ ਰਲੇਵਾਂ ਹੋਇਆ ਸੀ। ਉਸ ਵੇਲੇ ਦੇਨਾ ਬੈਂਕ ਅਤੇ ਵਿਜੇ ਬੈਂਕ ਦਾ ਰਲੇਵਾਂ ਬੈਂਕ ਆਫ਼ ਬੜੌਦਾ ਵਿਚ ਹੋ ਗਿਆ ਸੀ।

ਰਲੇਵੇਂ ਦੀ ਖ਼ਬਰ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ 2.55 ਫ਼ੀਸਦੀ ਡਿੱਗ ਕੇ 86.10 ਰੁਪਏ ਉਤੇ ਬੰਦ ਹੋਏ। ਉਥੇ ਇਲਾਹਾਬਾਦ ਬੈਂਕ ਦੇ ਸ਼ੇਅਰ 2.6 ਫ਼ੀਸਦੀ ਡਿੱਗ ਕੇ 45.15 ਰੁਪਏ ਉਤੇ ਬੰਦ ਹੋਏ। ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਸ਼ੇਅਰ 1 ਫ਼ੀਸਦੀ ਡਿੱਗ ਕੇ 95.20 ਫ਼ੀਸਦੀ ਉਤੇ ਬੰਦ ਹੋਏ।

ਇਲਾਹਾਬਾਦ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਂਧਰਾ ਬੈਂਕ ਦਾ ਪੀਐਨਬੀ ਵਿਚ ਰਲੇਵੇਂ ਨਾਲ ਖਾਤਾਧਾਰਕਾਂ ਉਤੇ ਕੋਈ ਅਸਰ ਨਹੀਂ ਹੋਵੇਗਾ। ਇਲਾਹਾਬਾਦ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਂਧਰਾ ਬੈਂਕ ਦੇ ਖਾਤਾਧਾਰਕਾਂ ਨੂੰ ਇਸ ਰਲੇਵੇਂ ਦੀ ਪ੍ਰਕਿਰਿਆ ਨਾਲ ਕੋਈ ਪ੍ਰਭਾਵ ਨਹੀਂ ਪਵੇਗਾ। ਬੈਂਕ ਜੋ ਵੀ ਫ਼ੈਸਲਾ ਲਵੇਗਾ ਉਸ ਦੇ ਬਾਰੇ ਵਿਚ ਗਾਹਕਾਂ ਨੂੰ ਪਹਿਲੇ ਹੀ ਸੂਚਿਤ ਕੀਤਾ ਜਾਵੇਗਾ।

ਹਾਲਾਂਕਿ ਖਾਤਾਧਾਰਕਾਂ ਲਈ ਥੋੜਾ ਕਾਗਜੀ ਕੰਮ ਜਰੂਰ ਵਧ ਜਾਵੇਗਾ। ਪੀਐਨਬੀ ਵਿਚ ਰਲੇਵੇਂ ਤੋਂ ਬਾਅਦ ਇਲਾਹਾਬਾਦ ਬੈਂਕ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਧਰਾਂ ਬੈਂਕ ਦੇ ਖਾਤਾਧਰਕਾਂ ਨੂੰ ਨਵੀਂ ਚੈੱਕਬੁੱਕ, ਪਾਸਬੁੱਕ ਬਣਵਾਉਣੀ ਹੋਵੇਗੀ। ਇਸ ਦੇ ਲਈ ਬੈਂਕ ਖਾਤਾਧਾਰਕਾਂ ਦੀ ਪੂਰੀ ਮਦਦ ਕਰੇਗਾ।

ਸੁਖਬੀਰ ਬਾਦਲ ਦੁਆਰਾ ਖਾਲੀ ਕੀਤੀ ਗਈ ਵਿਧਾਨ ਸਭਾ ਸੀਟ ਤੋਂ ਹੁਣ ਇਹ ਅਕਾਲੀ ਲੜਨਗੇ ਚੋਣ

ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਖਾਲੀ ਹੋਈਆਂ ਵਿਧਾਨ ਸਭਾ ਸੀਟਾਂ ਤੇ ਮੁੜ ਚੋਣਾਂ ਕਰਾਈਆਂ ਜਾਣੀਆਂ ਹਨ ਅਤੇ ਹਨ ਵਿਚੋਂ ਇੱਕ ਵਿਧਾਨ ਸਭਾ ਸੀਟ ਹੈ ਜਲਾਲਾਬਾਦ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਕਿ ਜਲਾਲਾਬਾਦ ਤੋਂ ਵਿਧਾਨ ਸਭਾ ਦੇ ਮੈਂਬਰ ਹਨ ਪਰ ਉਹ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਲੱਖਾਂ ਵੋਟਾਂ ਨਾਲ ਜੇਤੂ ਹੋਣ ’ਤੇ ਜਲਾਲਾਬਾਦ ਵਿਧਾਨ ਸਭਾ ਸੀਟ ਹੁਣ ਖਾਲੀ ਹੋ ਜਾਵੇਗੀ।

ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਹੁਣੇ ਜਿਹੇ ਸ਼ਾਮਲ ਹੋਏ ਤੇਜ਼ਤਰਾਰ ਆਵਾਜ਼-ਏ-ਪੰਜਾਬ ਜਗਮੀਤ ਸਿੰਘ ਬਰਾਡ਼ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਬਣਾਏ ਜਾਣ ਦੇ ਚਰਚੇ ਸ਼ੁਰੂ ਹੋ ਗਏ ਹਨ। ਭਾਵੇਂ ਟਿਕਟ ਦਾ ਐਲਾਨ ਪੀ. ਏ. ਸੀ. ਦੀ ਮੀਟਿੰਗ ਨੇ ਲੈਣਾ ਹੈ ।

ਪਰ ਸਭ ਕੁਝ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਮਾਲਵੇ ਦੇ ਵੱਡੇ ਕੱਦ ਦੇ ਨੇਤਾ, ਜਿਸ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਝਾਕ ਸੀ ਪਰ ਮੌਜੂਦਾ ਹਾਲਾਤ ਦੇਖਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆਪ ਚੋਣ ਲਡ਼ਨੀ ਪਈ। ਹੁਣ ਸ. ਬਰਾਡ਼ ਉਨ੍ਹਾਂ ਦੀ ਖਾਲੀ ਹੋਣ ਵਾਲੀ ਸੀਟ ਜਲਾਲਾਬਾਦ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਦੀਆਂ ਪੌਡ਼ੀਆਂ ਚਡ਼੍ਹਨ ਦਾ ਸੁਭਾਗ ਪ੍ਰਾਪਤ ਹੋਵੇਗਾ।

ਸ. ਬਰਾਡ਼ ਦੋ ਵਾਰ ਐੱਮ. ਪੀ. ਜ਼ਰੂਰ ਬਣ ਚੁੱਕੇ ਹਨ ਪਰ ਵਿਧਾਨ ਸਭਾ ਚੋਣਾਂ ਨਹੀਂ ਜਿੱਤੇ। ਇਹ ਉਨ੍ਹਾਂ ਲਈ ਚੰਗਾ ਮੌਕਾ ਹੋਵੇਗਾ ਕਿ ਉਹ ਵਿਧਾਨ ਸਭਾ ਵਿਚ ਜਾ ਕੇ ਲੋਕ ਮਸਲਿਆਂ ’ਤੇ ਸਰਕਾਰ ਨੂੰ ਲੰਬੇ ਹੱਥੀਂ ਲੈਣ ਦੀ ਹਿੰਮਤ ਵੀ ਰੱਖਣਗੇ।

ਹਾਰ ਮਿਲਣ ਤੋਂ ਬਾਅਦ ਘੁਬਾਇਆ ਨੇ ਲਗਾਏ ਸੁਖਬੀਰ ਬਾਦਲ ‘ਤੇ ਇਹ ਗੰਭੀਰ ਇਲਜ਼ਾਮ

ਅੱਜ ਸਵੇਰ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਵਿੱਚ ਫਿਰੋਜ਼ਪੁਰ ਸੀਟ ਤੋਂ ਸਵੇਰ ਤੋਂ ਹੀ ਸੁਖਬੀਰ ਬਾਦਲ ਅੱਗੇ ਚੱਲ ਰਹੇ ਸਨ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਉਹ ਲਗਭਗ 2 ਲੱਖ ਵੋਟਾਂ ਦੀ ਵੱਡੀ ਲੀਡ ਨਾਲ ਫਿਰੋਜ਼ਪੁਰ ਹਲਕੇ ਤੋਂ ਜੇਤੂ ਐਲਾਨ ਦਿੱਤੇ ਗਏ ਹਨ, ਸ਼ੇਰ ਸਿੰਘ ਘੁਬਾਇਆ ਨੇ ਜਨਤਾ ਦੇ ਫੈਸਲੇ ਦਾ ਸਵਾਗਤ ਕਰਦਿਆਂ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਦੇਸ਼ ਦੇ ਲੋਕਤੰਤਰ ਨੂੰ ਬਹਾਲ ਰੱਖਣ ਲਈ ਲਗਾਈਆਂ ਗਈਆਂ ਈ.ਵੀ.ਐੱਮ. ਮਸ਼ੀਨਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਆ ਰਹੇ ਨਤੀਜੇ ਨੂੰ ਸਵੀਕਾਰ ਕਰਦੇ ਹਨ ਪਰ ਜਿਸ ਤਰ੍ਹਾਂ ਪੂਰੇ ਲੋਕ ਸਭਾ ਹਲਕੇ ਅੰਦਰ ਵੋਟਿੰਗ ਹੋਈ ਹੈ, ਉਹ ਸਵਾਲਾਂ ਦੇ ਘੇਰੇ ‘ਚ ਹੈ।

ਉਨ੍ਹਾਂ ਕਿਹਾ ਕਿ ਪੂਰੀ ਗਿਣਤੀ ਦੇ ਦੌਰਾਨ 54-37 ਫੀਸਦੀ ਦਾ ਅਨੁਪਾਤ ਰਿਹਾ ਹੈ ਜਦਕਿ ਗਿਣਤੀ ਦੌਰਾਨ ਕਿਧਰੇ ਇਹ ਅਨੁਪਾਤ ਘੱਟ ਜਾਂ ਜ਼ਿਆਦਾ ਨਹੀਂ ਹੋਇਆ। ਜਲਾਲਾਬਾਦ ਹਲਕੇ ਦੇ ਕੁਝ ਅਜਿਹੇ ਪਿੰਡ, ਜਿੱਥੇ ਜੇਕਰ ਇਕ ਵੀ ਵੋਟਰ ਤੋਂ ਪੁੱਛ ਲਿਆ ਜਾਵੇ ਤਾਂ ਉਹ ਖੜ੍ਹੇ ਹੋ ਕੇ ਉਨ੍ਹਾਂ ਦੇ ਹੱਕ ‘ਚ ਭੁਗਤ ਸਕਦੇ ਹਨ ਪਰ ਉਨ੍ਹਾਂ ਪਿੰਡਾਂ ‘ਚ ਵਿਰੋਧੀ ਪਾਰਟੀ ਨੂੰ ਲੀਡ ਦਿਵਾਈ ਗਈ।

ਉਨ੍ਹਾਂ ਟਾਹਲੀਵਾਲਾ ਪਿੰਡ ਦਾ ਨਾਂ ਵਿਸ਼ੇਸ਼ ਤੌਰ ‘ਤੇ ਲੈਂਦਿਆਂ ਕਿਹਾ ਕਿ ਜੇਕਰ ਅੱਜ ਵੀ ਇਸ ਪਿੰਡ ਦੀਆਂ ਵੋਟਾਂ ਬੈਲਟ ਪੇਪਰ ‘ਤੇ ਕਰਵਾਈਆਂ ਜਾਣ ਤਾਂ ਸਭ ਸਪੱਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਈ.ਵੀ.ਐਮ. ਮਸ਼ੀਨਾਂ ਨਾਲ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਚੋਣ ਦੀ ਜਿੱਤੇ ਹਨ।

ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਕੁਝ ਕਾਂਗਰਸੀਆਂ ਨੇ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਕਰਕੇ ਸ਼ਰੇਆਮ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਵੋਟਾਂ ਭੁਗਤਾਉਣ ਤੋਂ ਗੁਰੇਜ ਨਹੀਂ ਕੀਤਾ। ਇਸ ਤੋਂ ਇਲਾਵਾ ਕਈ ਕਾਂਗਰਸ ਪਾਰਟੀ ਦੇ ਲੀਡਰ ਖੁੱਲ ਕੇ ਸਮਰਥਨ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਧੋਖੇਬਾਜ਼ਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ।

ਇੰਤਜਾਰ ਖਤਮ ! ਭਾਰਤ ਵਿੱਚ ਲਾਂਚ ਹੋਈ Hyundai ਦੀ ਇਹ ਨਵੀਂ SUV , ਜਾਣੋ ਕੀਮਤ ਤੇ ਫ਼ੀਚਰ

Hyundai ਨੇ ਨਵੀਂ ਦਿੱਲੀ ਵਿੱਚ ਇੱਕ ਇਵੇਂਟ ਦੇ ਦੌਰਾਨ ਆਪਣੀ ਪਹਿਲੀ ਕਾੰਪੈਕਟ SUV Venue ਨੂੰ ਲਾਂਚ ਕਰ ਦਿੱਤਾ ਹੈ . ਇਸ ਕਾਰ ਨੂੰ ਪਿਛਲੇ ਮਹੀਨੇ ਪੇਸ਼ ਕੀਤਾ ਗਿਆ ਸੀ ਅਤੇ ਇਸਦੀ ਬੁਕਿੰਗ ਵੀ 2 ਮਈ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ . ਇਹ ਹੁੰਡਈ ਦੀ ਭਾਰਤ ਵਿੱਚ ਪਹਿਲੀ 4 -ਸੀਟਰ  ਕਾੰਪੈਕਟ SUV ਹੈ. ਨਾਲ ਹੀ ਇਹ ਕੰਪਨੀ ਦੀ ਪਹਿਲੀ ਕਨੇਕਟੇਡ ਕਾਰ ਵੀ ਹੈ.

ਇਹ ਰੇਟ ਲਿਸਟ

Hyundai Venue ਨੂੰ ਕੰਪਨੀ ਨੇ ਪੈਟਰੋਲ ਅਤੇ ਡੀਜਲ ਦੋਨਾਂ ਵਰਜਨ ਵਿੱਚ ਲਾਂਚ ਕੀਤਾ ਹੈ । ਇਸਦੇ 1.2 ਲਿਟਰ ਪੈਟਰੋਲ ਵੈਰਿਏੰਟ ਦੀ ਕੀਮਤ 6.50 ਲੱਖ ਰੁਪਏ ਤੋਂ ਲੈ ਕੇ 7.2 ਲੱਖ ਰੁਪਏ ਤੱਕ ਹੈ । ਉਥੇ ਹੀ ਇਸਦੇ 1.4 ਲਿਟਰ ਡੀਜਲ ਇੰਜਨ ਵੈਰਿਏੰਟ ਦੀ ਕੀਮਤ 7.75 ਲੱਖ ਰੁਪਏ ਤੋਂ ਲੈ ਕੇ 10.84 ਲੱਖ ਰੁਪਏ ਤੱਕ ਹੈ ।

 

ਇਸਦੇ ਇਲਾਵਾ ਟਰਬੋ GDI 1.0 ਲਿਟਰ ਇੰਜਨ ਮੈਨੁਅਲ ਵੈਰਿਏੰਟ ਦੀ ਕੀਮਤ 8.2 ਲੱਖ ਰੁਪਏ ਤੋਂ ਲੈ ਕੇ 10.6 ਲੱਖ ਰੁਪਏ ਤੱਕ ਹੈ । ਇਸਦੇ ਇਲਾਵਾ DCT ਵੈਰਿਏੰਟ ਦੀ ਕੀਮਤ 9.35 ਲੱਖ ਰੁਪਏ ਤੋਂ ਲੈ ਕੇ 11.10 ਲੱਖ ਰੁਪਏ ਤੱਕ ਹੈ ।

 

Hyundai Venue ਦੇ ਫੀਚਰ 

ਇਸਵਿੱਚ LED DRls ਦੇ ਨਾਲ ਪ੍ਰੋਜੇਕਟਰ ਹੇਡਲੈੰਪ, ਡਾਰਕ ਕੁਰਮ ਗਰਿਲ , ਪ੍ਰੋਜੇਕਟਰ ਟਾਈਪ ਫਾਗ ਲੈੰਪ , LED ਟੇਲ ਲੈੰਪ ਅਤੇ ਸ਼ਾਰਕ ਫਿਨ ਏੰਟੀਨਾ ਦਿੱਤਾ ਗਿਆ ਹੈ . ਇੱਥੇ 8 – ਇੰਚ ਟਚਸਕਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ ਅਤੇ ਇਹ ਐਪਲ ਕਾਰ ਪਲੇ ਅਤੇ ਏੰਡਰਾਇਡ ਆਟੋ ਦੋਨਾਂ ਦੇ ਨਾਲ ਕਾੰਪੈਟਿਬਲ ਹੈ.

ਇਸ 8 – ਇੰਚ ਸਕਰੀਨ ਦੇ ਜਰਿਏ ਹੀ ਹੁੰਡਈ ਦੀ ਬਲੂਲਿੰਕ ਟੇਕਨੋਲਾਜੀ ਨੂੰ ਆਪਰੇਟ ਕੀਤਾ ਜਾ ਸਕੇਂਗਾ . ਕਨੇਕਟੇਡ SUV ਹੋਣ ਦੀ ਵਜ੍ਹਾ ਨਾਲ ਇਸਵਿੱਚ ਕਾਫੀ ਕਨੇਕਟਿਵਿਟੀ ਫੀਚਰ ਦਿੱਤੇ ਗਏ ਹਨ . ਇਸਵਿੱਚ ਕੁਲ 33 ਕਨੇਕਟਿਵਿਟੀ ਫੀਚਰਸ ਦਿੱਤੇ ਗਏ ਹਨ , ਜਿਸ ਵਿਚੋਂ 10 ਖਾਸਤੌਰ ਉੱਤੇ ਭਾਰਤ ਲਈ ਦਿੱਤੇ ਗਏ ਹਨ.

ਇਸ ਫੀਚਰ ਵਿੱਚ ਲੋਕੇਸ਼ਨ ਬੇਸਡ ਸਰਵਿਸ , AI ਬੇਸਡ ਕਾਂ ਕਮਾਂਡਸ ਅਤੇ ਇੰਜਨ , AC ਅਤੇ ਡੋਰਸ ਲਈ ਰਿਮੋਟ ਫੰਕਸ਼ੰਸ ਵਰਗੇ ਫੀਚਰਸ ਸ਼ਾਮਿਲ ਹਨ .ਨਾਲ ਹੀ ਇਸਵਿੱਚ ਕਈ ਅਤੇ ਫੀਚਰਸ ਜਿਵੇਂ ਇਲੇਕਟਰਿਕ ਸਨਰੂਫ , ਵਾਇਰਲੇਸ ਫੋਨ ਚਾਰਜਿੰਗ , ਏਅਰ ਪਿਊਰੀਫਾਇਰ ਅਤੇ ਕਰੂਜ ਕੰਟਰੋਲ ਵੀ ਦਿੱਤੇ ਗਏ ਹਨ

ਸੇਫਟੀ ਫੀਚਰ ਦੀ ਗੱਲ ਕਰੀਏ ਤਾਂ ਇੱਥੇ ਸਟੈਂਡਰਡ ਤੌਰ ਉੱਤੇ ਡੁਅਲ ਫਰੰਟ ਏਅਰਬੈਗ ,ABS,BAS ,HAC , ESC / ESP, VSM , ਸਪੀਡ ਸੇਂਸਿੰਗ ਆਟੋ ਡੋਰ ਲਾਕ , ਸੀਟ – ਬੇਲਟ ਰਿਮਾਇੰਡਰ ਅਤੇ ਰਿਅਰ ਪਾਰਕਿੰਗ ਸੇਂਸਰ ਦਿੱਤੇ ਗਏ ਹਨ.

 

ਲਗਾਤਾਰ ਤੀਸਰੇ ਦਿਨ ਵਧੇ ਪੈਟਰੋਲ ਅਤੇ ਡੀਜ਼ਲ ਦੇ ਰੇਟ, ਜਾਣੋ ਅੱਜ ਦੀ ਕੀਮਤ

ਦੇਸ਼ ਵਿਚ ਲੋਕ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਦੀ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ, ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਪੈਟਰੋਲ-ਡੀਜ਼ਲ ਦੇ ਭਾਅ ‘ਚ ਫਿਰ ਤੋਂ ਤੇਜ਼ੀ ਆਈ ਹੈ। |ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਦੌਰ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ.

ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਫਿਰ ਤੇਲ ਦੇ ਮੁੱਲ ਵਧਾ ਦਿੱਤੇ ਹਨ.ਦਿੱਲੀ, ਕੋਲਕਾਤਾ ਤੇ ਮੁੰਬਈ ਵਿਚ ਪੈਟਰੋਲ ਦੇ ਮੁੱਲ 14 ਪੈਸੇ ਜਦਕਿ ਚੇਨਈ ਵਿਚ 15 ਪੈਸੇ ਪ੍ਰਤੀ ਲੀਟਰ ਵਧੇ |ਡੀਜ਼ਲ ਦੇ ਮੁੱਲ ਵਿਚ ਦਿੱਲੀ ਅਤੇ ਕੋਲਕਾਤਾ ਵਿਚ 16 ਪੈਸੇ ਜਦਕਿ ਚੇਨਈ ਵਿਚ 17 ਪੈਸੇ ਦਾ ਵਾਧਾ ਹੋਇਆ |

ਅੱਜ ਪੰਜਾਬ ਦੇ ਅਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੇ ਰੇਟ 71.99 ਅਤੇ ਡੀਜ਼ਲ ਦੇ ਰੇਟ 65.97 ਹੋ ਗਏ ਹਨ, ਬਠਿੰਡਾ ਵਿਚ ਪੈਟਰੋਲ ਦੇ ਰੇਟ 71.30 ਅਤੇ ਡੀਜਲ ਦੇ ਰੇਟ 65.32 ਹੋ ਗਏ ਹਨ , ਲੁਧਿਆਣਾ ਵਿਚ ਪੈਟਰੋਲ ਦੇ ਰੇਟ 71.89 ਅਤੇ ਡੀਜ਼ਲ ਦੇ ਰੇਟ 65.88 ,ਸ਼੍ਰੀ ਮੁਕਤਸਰ ਸਾਹਿਬ ਵਿਚ ਪੈਟਰੋਲ ਦੇ ਰੇਟ 71.55 ਅਤੇ ਡੀਜਲ ਦੇ ਰੇਟ 65.56 ਦਰਜ ਕੀਤੇ ਗਏ ਹਨ,

ਤਿੰਨ ਦਿਨਾਂ ਵਿੱਚ ਦਿੱਲੀ ਕੋਲਕਾਤਾ ਅਤੇ ਮੁਂਬਈ ਵਿੱਚ ਪੈਟਰੋਲ 36 ਪੈਸੇ ,ਜਦ ਕਿ ਚੇਂਨਈ ਵਿੱਚ 38 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ.ਉਥੇ ਹੀ, ਡੀਜਲ ਦੇ ਮੁੱਲ ਤਿੰਨ ਦਿਨਾਂ ਵਿੱਚ ਦਿੱਲੀ,ਕੋਲਕਾਤਾ ਅਤੇ ਮੁਂਬਈ ਵਿੱਚ 37 ਪੈਸੇ ਜਦੋਂ ਕਿ ਅਤੇ ਚੇਂਨਈ ਵਿੱਚ 40 ਪੈਸੇ ਪ੍ਰਤੀ ਲਿਟਰ ਵੱਧ ਗਏ ਹਨ .ਘਰੇਲੂ ਤੇਲ ਕੰਪਨੀਆਂ ਪ੍ਰਤੀਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਪੈਟਰੋਲ ਪੰਪਾਂ ‘ਤੇ ਪ੍ਰਭਾਵੀ ਹੋ ਜਾਂਦੀਆਂ ਹਨ।